ਨਵੀਂ ਦਿੱਲੀ, 12 ਨਵੰਬਰ – ਕੇਂਦਰ ਰਾਜ ਮੰਤਰੀ ਰਾਮੇਸ਼ਵਰ ਤੇਲੀ ਨੇ ਪੈਟਰੋਲ ਦੀਆਂ ਕੀਮਤਾਂ ਨੂੰ ਲੈ ਕੇ ਅਜੀਬੋ ਗਰੀਬ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੈਟਰੋਲ ਜ਼ਿਆਦਾ ਮਹਿੰਗਾ ਨਹੀਂ ਹੈ, ਉਸ ਵਿਚ ਟੈਕਸ ਵੀ ਸ਼ਾਮਿਲ ਹੈ। ਕੋਵਿਡ ਵੈਕਸੀਨ ਸਾਰਿਆਂ ਨੂੰ ਫ੍ਰੀ ਮਿਲੀ ਹੈ ਤੇ ਮਿਲ ਰਹੀ ਹੈ, ਉਸ ਲਈ ਪੈਸਾ ਕਿੱਥੋਂ ਆਵੇਗਾ।ਇਸ ਦੀ ਭਰਪਾਈ ਲਈ ਅਜਿਹਾ ਕੀਤਾ ਗਿਆ ਹੈ।ਬੀਤੀ 9 ਅਕਤੂਬਰ ਨੂੰ ਉਨ੍ਹਾਂ ਨੇ ਅਸਮ ਵਿਖੇ ਇਹ ਬਿਆਨ ਦਿੱਤਾ ਸੀ।