ਨਵੀਂ ਦਿੱਲੀ, 12 ਅਕਤੂਬਰ – ਦਿੱਲੀ ਪੁਲਿਸ ਨੇ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰਦੇ ਹੋਏ ਇੱਕ ਪਾਕਿਸਤਾਨੀ ਅੱਤਵਾਦੀ ਗ੍ਰਿਫ਼ਤਾਰ ਕੀਤਾ ਹੈ, ਜਿਸ ਕੋਲੋਂ ਵਾਧੂ ਮੈਗਜ਼ੀਨ, ਇਕ ਏਕੇ -47 ਅਸਾਲਟ ਰਾਈਫ਼ਲ, ਇਕ ਹੈਂਡ ਗ੍ਰਨੇਡ, 2 ਆਧੁਨਿਕ ਪਿਸਤੌਲ 50 ਰਾਊਂਡ ਕਾਰਤੂਸ ਬਰਾਮਦ ਕੀਤੇ ਗਏ ਹਨ। ਗ੍ਰਿਫ਼ਤਾਰ ਅੱਤਵਾਦੀ ਦਾ ਨਾਂਅ ਮੁਹੰਮਦ ਅਸ਼ਰਫ ਦੱਸਿਆ ਜਾ ਰਿਹਾ ਹੈ ਜੋ ਕਿ ਪਾਕਿਸਤਾਨ ਦੇ ਨਾਰੋਵਾਲ ਦਾ ਰਹਿਣ ਵਾਲਾ ਹੈ ਤੇ ਉਸ ਕੋਲੋਂ ਨਕਲੀ ਪਾਸਪੋਰਟ ਵੀ ਬਰਾਮਦ ਹੋਇਆ ਹੈ।ਮੁਹੰਮਦ ਅਸ਼ਰਫ ਦੀ ਗ੍ਰਿਫ਼ਤਾਰੀ ਅਜਿਹੇ ਸਮੇਂ ਵਿਚ ਹੋਈ ਹੈ ਜਦੋਂ ਜੰਮੂ ਕਸ਼ਮੀਰ ‘ਚ ਪਿਛਲੇ ਦਿਨਾਂ ਦੌਰਾਨ ਅੱਤਵਾਦੀ ਵਾਰਦਾਤਾਂ ਕਾਫੀ ਵੱਧ ਚੁੱਕੀਆਂ ਹਨ। ਤਿਉਹਾਰਾਂ ਦੇ ਮੌਸਮ ਦੇ ਮੱਦੇਨਜ਼ਰ ਅੱਤਵਾਦੀ ਹਮਲੇ ਨੂੰ ਲੈ ਕੇ ਦਿੱਲੀ ਪੁਲਿਸ ਪਹਿਲਾਂ ਹੀ ਅਲਰਟ ‘ਤੇ ਹੈ।