ਪਾਂਸ਼ਟਾ, 12 ਅਕਤੂਬਰ (ਰਜਿੰਦਰ) ਮੰਗਲਵਾਰ ਦੀ ਸਵੇਰ ਪਾਂਸ਼ਟਾ ਵਿਖੇ ਕੋਠੀ ਵਿਖੇ ਕੰਮ ਕਰਦੇ ਸਮੇਂ ਬਿਜਲੀ ਦੀਆਂ ਤਾਰਾਂ ਦੀ ਲਪੇਟ ‘ਚ ਆਉਣ ਨਾਲ ਇੱਕ ਮਜ਼ਦੂਰ ਜਖਮੀਂ ਹੋ ਗਿਆ। ਜਖਮੀਂ ਹਾਲਤ ਵਿਚ ਉਸ ਨੂੰ ਸੀ.ਐੱਚ.ਸੀ ਪਾਂਸ਼ਟਾ ਲਿਅਆਂਦਾ ਗਿਆ ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।ਮ੍ਰਿਤਕ ਮਜ਼ਦੂਰ ਦੀ ਪਹਿਚਾਣ ਜਸਵੀਰ ਕੁਮਾਰ ਪੁੱਤਰ ਲਛਮਣ ਦਾਸ ਵਾਸੀ ਪਾਂਸ਼ਟਾ ਵਜੋ ਹੋਈ ਹੈ। ਮ੍ਰਿਤਕ ਜਸਵੀਰ ਕੁਮਾਰ ਦੇ ਭਰਾ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਉਸ ਦਾ ਭਰਾ ਮਜ਼ਦੂਰੀ ਦਾ ਕੰਮ ਕਰਦਾ ਸੀ, ਜੋ ਕਿ ਠੇਕੇਦਾਰ ਬਿੱਲੂ ਨਾਲ ਸੁਖਦੀਪ ਕੌਰ ਪਤਨੀ ਰਸ਼ਪਾਲ ਸਿੰਘ ਦੀ ਬਣ ਰਹੀ ਕੋਠੀ ‘ਚ ਮਜ਼ਦੂਰੀ ਦਾ ਕੰਮ ਕਰ ਰਿਹਾ ਸੀ। ਅੱਜ ਸਵੇਰੇ ਕੋਠੀ ਦੇ ਨਾਲੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨਾਲ ਲੱਤ ਲੱਗਣ ਕਾਰਨ ਕਰੰਟ ਪੈਣ ‘ਤੇ ਉਹ ਥੱਲੇ ਡਿੱਗ ਗਿਆ।ਓਧਰ ਮੌਕੇ ‘ਤੇ ਪਹੁੰਚੇ ਐੱਸ.ਐੱਚ.ਓ ਥਾਣਾ ਰਾਵਲਪਿੰਡੀ ਜੈਪਾਲ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।