ਚੰਡੀਗੜ੍ਹ, 13 ਅਕਤੂਬਰ – ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕਿਹਾ ਕਿ ਮਜੀਠੀਆ ਨਾਲ ਜੁੜੇ ਡਰੱਗ ਰੈਕੇਟ ‘ਤੇ ਐੱਸ.ਟੀ.ਐੱਫ ਦੀ ਰਿਪੋਰਟ ਮਾਣਯੋਗ ਹਾਈਕੋਰਟ ਵੱਲੋਂ ਅੱਜ ਖੋਲ੍ਹੀ ਜਾਵੇਗੀ। ਸਾਢੇ ਤਿੰਨ ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਨਿਆਂਪਾਲਿਕਾ ਵੱਲੋਂ ਮੁੱਖ ਦੋਸ਼ੀਆਂ ਦੇ ਨਾਂਅ ਦੱਸੇ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਾਈਕਮਾਨ ਦੇ 18 ਸੂਤਰੀ ਏਜੰਡੇ ਉੱਪਰ ਅਜੇ ਵੀ ਪੰਜਾਬ ਦੀਆਂ ਮਾਵਾਂ ਨੂੰ ਰਾਜ ਦੁਆਰਾ ਕਾਰਵਾਈ ਦਾ ਇੰਤਜ਼ਾਰ ਹੈ।