ਚੰਡੀਗੜ੍ਹ, 14 ਅਕਤੂਬਰ – ਕੇਂਦਰ ਵੱਲੋਂ ਪੰਜਾਬ ਵਿਚ ਬੀ.ਐੱਸ.ਐੱਫ ਦਾ ਅਧਿਕਾਰ ਖੇਤਰ ਵਧਾਉਣ ‘ਤੇ ਬੋਲਦਿਆ ਪੰਜਾਬ ਦੇ ਉੱਪਮੁੱਖ ਮੰਤਰੀ ਓ.ਪੀ ਸੋਨੀ ਨੇ ਕਿਹਾ ਕਿ ਇਹ ਰਾਜ ਦਾ ਅਧਿਕਾਰ ਹੈ ਪਰੰਤੂ ਕੇਂਦਰ ਰਾਜ ਦੇ ਅਧਿਕਾਰ ਨੂੰ ਤੁਰੰਤ ਲੈਣਾ ਚਾਹੁੰਦਾ ਹੈ।ਕੇਂਦਰ ਅਤੇ ਰਾਜ ਨੂੰ ਆਪਣੀਆਂ ਜ਼ਿੰਮੇਵਾਰੀਆਂ ਖੁਦ ਨਿਭਾਉਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੇਂਦਰ ਨੂੰ ਆਪਣੇ ਆਦੇਸ਼ ਦੀ ਸਮੀਖਿਆ ਕਰਨੀ ਚਾਹੀਦੀ ਹੈ।