ਨਵੀਂ ਦਿੱਲੀ, 20 ਅਕਤੂਬਰ – ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਦੇ ਐਲਾਨ ‘ਤੇ ਬੋਲਦਿਆ ਕਾਂਗਰਸ ਦੇ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਕੈਪਟਨ ਐਲਾਨ ਨਾਲ ਕਾਂਗਰਸ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਇਹ ਅਸਲ ਵਿਚ ਸਾਡੇ ਵਿਰੋਧੀਆਂ ਦੀਆਂ ਵੋਟਾਂ ਨੂੰ ਵੰਡ ਦੇਵੇਗਾ। ਕਾਂਗਰਸ ‘ਤੇ ਇਸ ਦਾ ਕੋਈ ਪ੍ਰਭਾਵ ਨਹੀਂ ਪਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਾਂਗਰਸ ਦੀ ਵੋਟ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਕਾਰਗੁਜ਼ਾਰੀ ‘ਤੇ ਨਿਰਭਰ ਕਰੇਗੀ। ਜਿਸ ਤਰਾਂ ਦੀ ਸ਼ੁਰੂਆਤ ਚਰਨਜੀਤ ਚੰਨੀ ਨੇ ਕੀਤੀ ਹੈ, ਇਸ ਨੇ ਪੂਰੇ ਪੰਜਾਬ ਅਤੇ ਦੇਸ਼ ਸਾਹਮਣੇ ਚੰਗੀ ਛਾਪ ਛੱਡੀ ਹੈ।