NCB officer ਸਮੀਰ ਵਾਨਖੇੜੇ ਦੀ ਪਤਨੀ ਨੇ ਆਪਣੇ ਪਤੀ ਉੱਪਰ ਲੱਗੇ ਆਰੋਪਾਂ ਨੂੰ ਦੱਸਿਆ ਝੂਠੇ ਤੇ ਬੇਬੁਨਿਆਦ

ਮੁੰਬਈ, 26 ਅਕਤੂਬਰ – ਮਹਾਂਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਵੱਲੋਂ ਐਨ.ਸੀ.ਬੀ ‘ਚ ਧੋਖਾਧੜੀ ਦਾ ਦਾਅਵਾ ਕਰਨ ਵਾਲਾ ਪੱਤਰ ਜਾਰੀ ਕਰਨ ‘ਤੇ ਬੋਲਦਿਆ ਆਰੀਅਨ ਖਾਨ ਡਰੱਗ ਮਾਮਲੇ ਦੀ ਜਾਂਚ ਕਰ ਰਹੇ NCB officer ਸਮੀਰ ਵਾਨਖੇੜੇ ਦੀ ਪਤਨੀ ਕ੍ਰਾਂਤੀ ਰੇਡਕਰ ਵਾਨਖੇੜੇ ਨੇ ਕਿਹਾ ਕਿ ਨਵਾਬ ਮਲਿਕ ਵੱਲੋਂ ਜਾਰੀ ਪੱਤਰ ਵਿਚ ਕੋਈ ਸੱਚਾਈ ਨਹੀਂ ਹੈ। ਮੇਰੇ ਪਤੀ ਝੂਠੇ ਨਹੀਂ ਹਨ। ਅਸੀਂ ਬਹੁਤ ਸਾਧਾਰਣ ਲੋਕਾਂ ਹਾਂ ਤੇ ਮੇਰੇ ਪਤੀ ਦੇ ਕੰਮ ਕਰਨ ਦੀ ਸ਼ੈਲੀ ਤੋਂ ਕੁੱਝ ਲੋਕਾਂ ਨੂੰ ਇਤਰਾਜ ਹੈ। ਮੇਰੇ ਪਤੀ ਇਮਾਨਦਾਰ ਹਨ ਤੇ ਸਾਨੂੰ ਮਹਾਂਰਾਸ਼ਟਰ ਸਰਕਾਰ ਉੱਪਰ ਪੂਰਾ ਭਰੋਸਾ ਹੈ ਕਿ ਉਹ ਸੱਚ ਦੇ ਨਾਲ ਖੜੇਗੀ।

Leave a Reply

Your email address will not be published. Required fields are marked *