ਚੰਡੀਗੜ੍ਹ, 26 ਅਕਤੂਬਰ – ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੀ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾਉਣ ਦੀਆਂ ਖਬਰਾਂ ‘ਤੇ ਕਿਹਾ ਕਿ ਕੋਈ ਵੀ ਕਾਂਗਰਸੀ ਵਿਧਾਇਕ ਕੈਪਟਨ ਨਾਲ ਨਹੀਂ ਜਾਵੇਗਾ। ਹਾਂ ਜੇ ਕੈਪਟਨ ਨੇ ਕਿਸੇ ਉੱਪਰ ਅਹਿਸਾਨ ਕੀਤਾ ਹੋਵੇ ਤਾਂ ਉਹ ਜਾ ਸਕਦਾ ਹੈ। ਲੋਕ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਨ ਪਰ ਜੇ ਕੈਪਟਨ ਅਲੱਗ ਪਾਰਟੀ ਬਣਾਉਂਦੇ ਹਨ ਤਾਂ ਕਾਂਗਰਸ ਨਾਲ ਜੁੜੇ ਲੋਕ ਕੈਪਟਨ ਨਾਲ ਨਹੀਂ ਜਾਣਗੇ।ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਕੈਪਟਨ ਨੂੰ ਪੂਰੀ ਆਜ਼ਾਦੀ ਦਿੱਤੀ ਪਰ ਕੈਪਟਨ ਨੇ ਕਿਸੇ ਵੀ ਵਰਕਰ ਨੂੰ ਸ਼ਕਤੀ ਨਹੀਂ ਦਿੱਤੀ ਤੇ ਨਾ ਹੀ ਕਿਸੇ ਮੰਤਰੀ ਜਾਂ ਵਿਧਾਇਕ ਨਾਲ ਖੁੱਲ੍ਹ ਕੇ ਮੁਲਾਕਾਤ ਕੀਤੀ। ਕੈਪਟਨ ਉੱਪਰ ਭਰੋਸਾ ਕੌਣ ਕਰੇਗਾ? ਉਨ੍ਹਾਂ ਲਈ ਚੰਗਾ ਇਹ ਹੁੰਦਾ ਕਿ ਉਹ (ਕੈਪਟਨ) ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਜਾਂਦੇ। ਇਸ ਨਾਲ ਲੋਕਾਂ ਨੂੰ ਸ਼ੱਕ ਦੂਰ ਹੁੰਦਾ ਤੇ ਉਹ ਕੁੱਝ ਸੀਟਾਂ ਜਿੱਤਣ ਵਿਚ ਵੀ ਕਾਮਯਾਬ ਹੁੰਦੇ।