ਮੁੰਬਈ, 26 ਅਕਤੂਬਰ – Cruise drug party ਮਾਮਲੇ ‘ਚ ਆਰੀਅਨ ਖਾਨ ਦੀ ਜਮਾਨਤ ‘ਤੇ ਬੌਂਬੇ ਹਾਈਕੋਰਟ ‘ਚ ਸੁਣਵਾਈ ਦੌਰਾਨ ਆਰੀਅਨ ਖਾਨ ਵੱਲੋਂ ਪੇਸ਼ ਹੋਏ ਸਾਬਕਾ ਅਟਾਰਨੀ ਜਨਰਲ ਮੁਕੁਲ ਰੋਹਤਗੀ ਨੇ ਕਿਹਾ ਕਿ ਆਰੀਅਨ ਖਾਨ ਨੂੰ ਇੱਕ ਵਿਸ਼ੇਸ਼ ਮਹਿਮਾਨ ਦੇ ਰੂਪ ਵਿਚ cruise ‘ਤੇ ਬੁਲਾਇਆ ਗਿਆ ਸੀ। ਪ੍ਰਤੀਕ ਗਾਭਾ ਜੋ ਕਿ ਇੱਕ ਪ੍ਰਬੰਧਕ ਦੀ ਤਰਾਂ ਸੀ ਨੇ ਆਰੀਅਨ ਖਾਨ ਅਤੇ ਅਰਬਾਜ਼ ਮਰਚੈਂਟ ਨੂੰ cruise ‘ਤੇ ਬੁਲਾਇਆ ਸੀ ਤੇ ਦੋਵੇਂ ਪ੍ਰਤੀਕ ਗਾਬਾ ਨਾਲ cruise termina ‘ਤੇ ਉਤਰੇ ਸਨ।ਮੁਕੁਲ ਰੋਹਤਗੀ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ NCB ਕੋਲ ਪਹਿਲਾਂ ਹੀ ਸੂਚਨਾ ਸੀ ਕਿ cruise ‘ਤੇ ਕੁੱਝ ਲੋਕ drug ਦਾ ਸੇਵਨ ਕਰ ਰਹੇ ਹਨ। ਇਸ ਲਈ NCB ਇੱਕ ਨਿਸ਼ਚਿਤ ਤਾਕਤ ਨਾਲ cruise ‘ਤੇ ਮੌਜੂਦ ਸੀ।