ਨਵੀਂ ਦਿੱਲੀ, 28 ਅਕਤੂਬਰ – ਭਾਰਤ ‘ਚ ਇਸ ਹਫਤੇ ਦੇ ਪਹਿਲੇ 2 ਦਿਨ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਸਥਿਰ ਰਹੀਆਂ ਸਨ, ਪਰੰਤੂ ਬੁੱਧਵਾਰ ਨੂੰ ਪੈਟਰੋਲ ਡੀਜ਼ਲ ਦੀਆਂ ਕੀਮਤਾਂ 35-35 ਪੈਸੇ ਵਧਣ ਤੋਂ ਬਾਅਦ ਤੇਲ ਕੰਪਨੀਆਂ ਨੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ‘ਚ ਅੱਜ ਵੀ 35-35 ਪੈਸੇ ਪ੍ਰਤੀ ਲੀਟਰ ਵਾਧਾ ਕੀਤਾ ਹੈ।ਇਸ ਦੇ ਨਾਲ ਹੀ ਦਿੱਲੀ ‘ਚ ਪੈਟਰੋਲ 108.29 ਰੁਪਏ ਅਤੇ ਡੀਜ਼ਲ 97.02 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।ਮੁੰਬਈ ‘ਚ ਪੈਟਰੋਲ 114.14 ਰੁਪਏ ਤੇ ਡੀਜ਼ਲ 105.12 ਰੁਪਏ ਅਤੇ ਚੰਡੀਗੜ੍ਹ ‘ਚ ਪੈਟਰੋਲ 104.22 ਰੁਪਏ ਤੇ ਡੀਜ਼ਲ 96.73 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।