ਮੁੰਬਈ, 28 ਅਕਤੂਬਰ – Mumbai cruise ship drugs case ‘ਚ ਬੌਂਬੇ ਹਾਈਕੋਰਟ ਨੇ ਸ਼ਾਹਰੁਖ ਖਾਨ ਦੇ ਲੜਕੇ ਆਰੀਅਨ ਖਾਨ ਨੂੰ ਜਮਾਨਤ ਦੇ ਦਿੱਤੀ ਹੈ। ਆਰੀਅਨ ਖਾਨ ਨਾਲ ਅਰਬਾਜ਼ ਮਰਚੈਂਟ ਤੇ ਮੁਨਮੁਨ ਧਮੇਚਾ ਨੂੰ ਵੀ ਜਮਾਨਤ ਮਿਲ ਗਈ ਹੈ। ਆਰੀਅਨ ਖਾਨ ਦੇ ਵਕੀਲ ਸਾਬਕਾ ਅਟਾਰਨੀ ਜਨਰਲ ਮੁਕੁਲ ਰੋਹਤਗੀ ਨੇ ਕਿਹਾ ਕਿ ਬੌਂਬੇ ਹਾਈਕੋਰਟ ਵੱਲੋਂ ਵਿਸਤ੍ਰਿਤ ਆਦੇਸ਼ ਭਲਕੇ ਦਿੱਤੇ ਜਾਣਗੇ। ਉਮੀਦ ਹੈ ਕਿ ਸਾਰੇ ਕੱਲ੍ਹ ਜਾਂ ਸ਼ਨੀਵਾਰ ਤੱਕ ਜੇਲ੍ਹ ਤੋਂ ਬਾਹਰ ਆ ਜਾਣਗੇ।