ਨਵੀਂ ਦਿੱਲੀ, 30 ਅਕਤੂਬਰ – ਭਾਰਤ ‘ਚ ਤੇਲ ਕੰਪਨੀਆਂ ਨੇ ਅੱਜ ਫਿਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਕੀਤਾ ਹੈ।ਇਹ ਲਗਾਤਾਰ ਚੌਥਾ ਦਿਨ ਹੈ ਜਦੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧੀਆਂ ਹਨ।ਦਿੱਲੀ ‘ਚ ਪੈਟਰੋਲ ਅਤੇ ਡੀਜ਼ਲ 35-35 ਪੈਸੇ ਪ੍ਰਤੀ ਲੀਟਰ ਮਹਿੰਗੇ ਹੋਏ ਹਨ। ਇਸ ਦੇ ਨਾਲ ਹੀ ਦਿੱਲੀ ‘ਚ ਪੈਟਰੋਲ 108.99 ਰੁਪਏ ਅਤੇ ਡੀਜ਼ਲ 97.72 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।ਮੁੰਬਈ ‘ਚ ਪੈਟਰੋਲ 34 ਪੈਸੇ ਮਹਿੰਗਾ ਹੋ ਕੇ 114. 81 ਰੁਪਏ ਤੇ ਡੀਜ਼ਲ 37 ਪੈਸੇ ਮਹਿੰਗਾ ਹੋ ਕੇ 105. 86 ਰੁਪਏ ਅਤੇ ਚੇਨਈ ‘ਚ ਪੈਟਰੋਲ31 ਪੈਸੇ ਮਹਿੰਗਾ ਹੋ ਕੇ 105. 74 ਰੁਪਏ ਤੇ ਡੀਜ਼ਲ 33 ਪੈਸੇ ਮਹਿੰਗਾ ਹੋ ਕੇ 101. 92 ਰੁਪਏ ਪ੍ਰਤੀ ਲੀਟਰ ਹੋ ਗਆਿ ਹੈ।