ਮੁੰਬਈ, 1 ਨਵੰਬਰ – ਮਾਮਲੇ ਦੀ ਜਾਂਚ ਕਰਨ ਵਾਲੇ NCB ਦੇ ਮੁੰਬਈ ਜ਼ੋਨਲ ਮੁਖੀ ਸਮੀਰ ਵਾਨਖੇੜੇ ਜਿਨ੍ਹਾਂ ਉੱਪਰ ਮਹਾਂਰਾਸ਼ਠਰ ਦੇ ਮੰਤਰੀ ਨਵਾਬ ਮਲਿਕ ਨੇ ਗੰਭੀਰ ਦੋਸ਼ ਲਗਾਏ ਸਨ, ਅੱਜ National SC Commission ਦੇ ਚੇਅਰਮੈਨ ਵਿਜੇ ਸਾਂਪਲਾ ਨੂੰ ਮਿਲੇ। ਮੁਲਾਕਾਤ ਤੋਂ ਬਾਅਦ ਸਮੀਰ ਵਾਨਖੇੜੇ ਨੇ ਕਿਹਾ ਕਿ ਕਮਿਸ਼ਨ ਨੇ ਜੋ ਦਸਤਾਵੇਜ਼ ਮੰਗੇ ਸਨ, ਉਹ ਉਪਲਬਧ ਕਰਵਾ ਦਿੱਤੇ ਗਏ ਹਨ। ਮੇਰੀ ਸ਼ਿਕਾਇਤ verify ਕੀਤੀ ਜਾਵੇਗੀ ਤੇ ਕਮਿਸ਼ਨ ਦੇ ਚੇਅਰਮੈਨ ਇਸ ਉੱਤੇ ਜਵਾਬ ਦੇਣਗੇ।ਓਧਰ ਵਿਜੇ ਸਾਂਪਲਾ ਨੇ ਕਿਹਾ ਕਿ ਜੋ ਦਸਤਾਵੇਜ਼ ਸਮੀਰ ਵਾਨਖੇੜੇ ਵੱਲੋਂ ਉਪਲਬਧ ਕਰਵਾਏ ਗਏ ਹਨ, ਉਹ ਮਹਾਂਰਾਸ਼ਟਰ ਸਰਕਾਰ ਤੋਂ verify ਕਰਵਾਏ ਜਾਣਗੇ। ਜੇ ਦਸਤਾਵੇਜ ਸਹੀ ਪਾਏ ਜਾਂਦੇ ਹਨ ਤਾਂ ਦਸਤਾਵੇਜ਼ਾਂ ਦੇ ਆਧਾਰ ‘ਤੇ ਕੋਈ ਵੀ ਸਮੀਰ ਵਾਨਖੇੜੇ ਖਿਲਾਫ ਕਾਰਵਾਈ ਨਹੀਂ ਕਰ ਸਕਦਾ।