ਆਸਟਰੇਲੀਆ ਵੱਲੋਂ ਯਾਤਰਾ ਲਈ Bharat Biotech’s Covaxin ਨੂੰ ਮਾਨਤਾ

ਕੈਨਬਰਾ, 1 ਨਵੰਬਰ – ਆਸਟਰੇਲੀਆ ਦੀ ਸਰਕਾਰ ਨੇ Bharat Biotech’s Covaxin ਨੂੰ ਯਾਤਰਾ ਲਈ ਮਾਨਤਾ ਦੇ ਦਿੱਤੀ ਹੈ। ਇਹ ਮਾਨਤਾ 18 ਤੋਂ 60 ਸਾਲ ਤੱਕ ਦੇ ਵੈਕਸੀਨੇਟਡ ਯਾਤਰੀਆਂ ਲਈ ਹੋਵੇਗੀ।ਇਸ ਦੀ ਪੁਸ਼ਟੀ ਆਸਟਰੇਲੀਆ ‘ਚ ਭਾਰਤ ਦੇ ਹਾਈ ਕਮਿਸ਼ਨਰ Barry O’Farrell AO ਨੇ ਕੀਤੀ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਸਰਹੱਦ ਪਾਬੰਦੀਆਂ ਵਿਚ ਵੀ ਢਿੱਲ ਦਾ ਐਲਾਨ ਕੀਤਾ ਗਿਆ ਹੈ।ਇਸ ਤੋਂ ਪਹਿਲਾ ਸਿਫਾਰਿਸ਼ ਕੀਤੀ ਗਈ ਸੀ ਕਿ ਆਸਟਰੇਲੀਆ ‘ਚ ਉਪਯੋਗ ਲਈ ਮਨਜ਼ੂਰਸ਼ੁਦਾ ਵੈਕਸੀਨ, ਭਾਰਤ ਤੋਂ Covishield ਅਤੇ ਚੀਨ ਤੋਂ Sinovac ਵੱਲੋਂ ਬਣਾਈ ਵੈਕਸੀਨ ਨੂੰ ਯਾਤਰਾ ਅਤੇ ਹੋਰ ਪਾਬੰਦੀਆਂ ਦੇ ਉਦੇਸ਼ਾਂ ਲਈ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ।

Leave a Reply

Your email address will not be published. Required fields are marked *