ਗਵਾਲੀਅਰ, 7 ਮਈ – ਬੀਤੀ ਰਾਤ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿਖੇ ਵੱਡਾ ਹਾਦਸਾ ਹੋਣੋਂ ਟਲ ਗਿਆ। ਦਰਅਸਲ ਕੋਰੋਨਾ ਸੰਕਟ ਦੌਰਾਨ ਇੰਦੌਰ ਤੋਂ ਰੇਮਡੇਸਿਵਿਰ ਟੀਕੇ ਲੈ ਕੇ ਆ ਰਿਹਾ ਮੱਧ ਪ੍ਰਦੇਸ਼ ਸਰਕਾਰ ਦਾ ਜਹਾਜ ਗਵਾਲੀਅਰ ਹਵਾਈ ਅੱਡੇ ‘ਤੇ ਲੈਂਡ ਕਰਦੇ ਸਮੇਂ ਤਕਨੀਕੀ ਖਰਾਬੀ ਦੇ ਚੱਲਦਿਆ ਦੁਰਘਟਾਨਗ੍ਰਸਤ ਹੋ ਗਿਆ।ਹਾਦਸੇ ‘ਚ ਦੋਵੇਂ ਪਾਈਲਟਾਂ ਸਮੇਤ 3 ਲੋਕ ਜਖਮੀਂ ਹੋ ਗਏ ਜਿਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ।ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰੇਮਡੇਸਿਵਿਰ ਦੀ ਖੇਪ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ।