ਬਰਨਾਲਾ, 3 ਨਵੰਬਰ – ਸਬ ਬਰਨਾਲਾ ਅੱਜ ਉਸ ਵੇਲੇ ਸਵਾਲਾਂ ਦੇ ਘੇਰੇ ਵਿਚ ਆ ਗਈ ਜਦੋਂ ਜੇਲ੍ਹ ਦੇ ਕੈਦੀ ਨੇ ਜੇਲ੍ਹ ਸੁਪਰੀਡੈਂਟ ਉੱਪਰ ਗੰਭੀਰ ਦੋਸ਼ ਲਗਾਏ। ਮਾਨਸਾ ਦੀ ਅਦਾਲਤ ‘ਚ ਇੱਕ ਕੇਸ ਦੀ ਪੇਸ਼ੀ ਭੁਗਤਣ ਆਏ ਕੈਦੀ ਕਰਮਜੀਤ ਸਿੰਘ ਵਾਸੀ ਸਮਾਣਾ ਨੇ ਜੱਜ ਅਤੇ ਪੱਤਰਕਾਰਾਂ ਨੂੰ ਦੱਸਿਆ ਕਿ ਬਰਨਾਲਾ ਸਬ ਜੇਲ੍ਹ ‘ਚ ਕੈਦੀਆਂ ਨੂੰ ਚੰਗਾ ਖਾਣਾ ਨਹੀਂ ਮਿਲਦਾ ਤੇ ਕਈ ਕੈਦੀ ਬਿਮਾਰੀਆਂ ਤੋਂ ਪੀੜਤ ਹਨ। ਇਸ ਬਾਰੇ ਜਦੋਂ ਉਸ ਨੇ ਉੱਚ ਅਧਿਕਾਰੀਆਂ ਨੂੰ ਚਿੱਠੀ ਲਿਖੀ ਤਾਂ ਜੇਲ ਸੁਪਰੀਡੈਂਟ ਨੇ ਉਸ ਨਾਲ ਬੁਰੀ ਤਰਾਂ ਕੁੱਟਮਾਰ ਕਰਦੇ ਹੋਏ ਉਸ ਦੀ ਪਿੱਠ ਉੱਪਰ ਗਰਮ ਸਰੀਏ ਨਾਲ ਅੱਤਵਾਦੀ ਲਿਖ ਦਿੱਤਾ। ਜੱਜ ਵੱਲੋਂ ਕੈਦੀ ਕਰਮਜੀਤ ਸਿੰਘ ਦੀ ਅਰਜ਼ੀ ਜਾਂਚ ਲਈ ਅੱਗੇ ਭੇਜ ਦਿੱਤੀ ਗਈ ਹੈ।