ਨਵੀਂ ਦਿੱਲੀ, 8 ਨਵੰਬਰ – ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿਚ ਵੱਖ ਵੱਖ FIRs ਵਿਚ ਗਵਾਹਾਂ ਨੂੰ ਮਿਲਾਉਣ ‘ਤੇ ਅਸੰਤੁਸ਼ਟੀ ਜਾਹਰ ਕੀਤੀ ਹੈ। CJI ਐਨ.ਵੀ ਰਾਮੰਨਾ, ਜਸਟਿਸ ਸੂਰਯਕਾਂਤ ਅਤੇ ਜਸਟਿਸ ਹਿਮਾ ਕੋਹਲੀ ਦੀ ਪੀਠ ਨੇ ਸੁਣਵਾਈ ਕਰਦਿਆ ਕਿਹਾ ਕਿ ਯੂ.ਪੀ ਪੁਲਿਸ ਦੀ ਸਟੇਟਸ ਰਿਪੋਰਟ ਵਿਚ ਕੁੱਝ ਵੀ ਨਵਾਂ ਨਹੀਂ ਹੈ। ਸਿਰਫ ਇਹ ਹੈ ਕਿ ਕੁੱਝ ਹੋ ਲੋਕਾਂ ਦੀ ਗਵਾਹੀ ਹੋ ਰਹੀ ਹੈ।ਸੁਪਰੀਮ ਕੋਰਟ ਨੇ ਪੁੱਛਿਆ ਕਿ ਸਿਰਫ ਦੋਸ਼ੀ ਆਸ਼ੀਸ਼ ਮਿਸ਼ਰਾ ਦੀ ਹੀ ਮੋਬਾਈਲ ਕਿਉਂ ਜਬਤ ਕੀਤਾ ਗਿਆ, ਬਾਕੀ ਦੋਸ਼ੀਆਂ ਦੇ ਫੋਨ ਕਿਉਂ ਨਹੀਂ ਜਬਤ ਹੋਏ? ਸੁਪਰੀਮ ਕੋਰਟ ਨੇ ਕਿਹਾ ਕਿ ਦੂਸਰੇ ਹਾਈਕੋਰਟ ਦੇ ਰਿਟਾਇਰ ਜੱਜ ਨੂੰ ਮਾਮਲੇ ਦੀ ਜਾਂਚ ਲਈ ਨਿਗਰਾਨੀ ਵਾਸਤੇ ਨਿਯੁਕਤ ਕੀਤਾ ਜਾਵੇਗਾ।