ਸ਼ਿਮਲਾ, 8 ਨਵੰਬਰ – ਕੋਰੋਨਾ ਮਹਾਂਮਾਰੀ ਘਟਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੀ ਜੈਰਾਮ ਠਾਕੁਰ ਨੇ ਵੱਡਾ ਫੈਸਲਾ ਲਿਆ ਹੈ। ਹਿਮਾਚਲ ਸਰਕਾਰ ਨੇ ਤੀਸਰੀ ਕਲਾਸ ਤੋਂ 7ਵੀਂ ਕਲਾਸ ਤੱਕ ਦੇ ਸਕੂਲ 10 ਨਵੰਬਰ ਤੋਂ ਖੋਲ੍ਹਣ ਦਾ ਫੈਸਲਾ ਲਿਆ ਹੈ ਜਦਕਿ ਪਹਿਲੀ ਤੋਂ ਤੀਸਰੀ ਕਲਾਸ ਦੇ ਸਕੂਲ 15 ਨਵੰਬਰ ਤੋਂ ਖੁੱਲ੍ਹਣਗੇ। ਇਸ ਤੋਂ ਇਲਾਵਾ ਸਰਦ ਰੁੱਤ ਇਜਲਾਸ ਵੀ 10 ਦਸੰਬਰ ਤੋਂ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ।