ਚੰਡੀਗੜ੍ਹ, 10 ਨਵੰਬਰ – ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਬੀਤੇ ਦਿਨ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਇਸ ਉੱਪਰ ਤਨਜ਼ ਕੱਸਦੇ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਰੁਪਿੰਦਰ ਕੌਰ ਰੂਬੀ ਨੂੰ ਇਸ ਵਾਰ ‘ਆਪ’ ਵੱਲੋਂ ਟਿਕਟ ਮਿਲਣ ਦੇ ਚਾਂਸ ਨਹੀਂ ਸਨ, ਇਸ ਲਈ ਉਹ ਕਾਂਗਰਸ ਜੁਆਇਨ ਕਰ ਰਹੇ ਹਨ।ਕਾਂਗਰਸ ਨੂੰ ਬੇਨਤੀ ਹੈ ਕਿ ਰੂਬੀ ਨਾਲ ਧੋਖਾ ਨਾ ਕਰਨ ਤੇ ਉਨ੍ਹਾਂ ਨੂੰ ਬਠਿੰਡਾ ਦਿਹਾਤੀ ਤੋਂ ਟਿਕਟ ਜ਼ਰੂਰ ਦੇਣ। ਓਧਰ ਰੁਪਿੰਦਰ ਕੌਰ ਰੂਬੀ ਨੇ ਵੀ ਟਵੀਟ ਕਰ ਹਰਪਾਲ ਚੀਮਾ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਜਦੋਂ ਤੁਹਾਡੇ ਬੋਲਣ ਦਾ ਸਮਾਂ ਸੀ, ਤੁਹਾਡੇ ਤੋਂ ਬੋਲਿਆ ਨਹੀਂ ਗਿਆ।ਨਾ ਪੰਜਾਬ ਦੇ ਲੋਕਾਂ ਲਈ ਤੁਸੀ ਆਵਾਜ਼ ਚੁੱਕ ਸਕੇ ਤੇ ਨਾ ਭਗਵੰਤ ਮਾਨ ਲਈ । ਰਹੀ ਟਿਕਟ ਦੀ ਗੱਲ ਤੁਸੀ ਮੇਰੇ ਖਿਲਾਫ ਚੋਣ ਲੜ ਕੇ ਵੇਖ ਲਵੋ।