ਚੰਡੀਗੜ੍ਹ, 11 ਨਵੰਬਰ – ਬੀ.ਐੱਸ.ਐਫ ਦੇ ਮੁੱਦੇ ‘ਤੇ ਪੰਜਾਬ ਵਿਧਾਨ ਸਭਾ ‘ਚ ਮਤਾ ਪਾਸ ਹੋ ਗਿਆ ਹੈ। ਪੰਜਾਬ ਨੇ ਬੀ.ਐੱਸ.ਐੱਫ ‘ਤੇ ਕੇਂਦਰ ਦੀ ਨੋਟੀਫਿਕੇਸ਼ਨ ਰੱਦ ਕਰ ਦਿੱਤੀ ਹੈ। ਉਪ ਮੁੱਖ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਬੀ.ਐੱਸ.ਐਫ ‘ਤੇ ਕੇਂਦਰ ਦਾ ਨੋਟੀਫਿਕੇਸ਼ਨ ਰੱਦ ਕਰਨ ਨੂੰ ਲੈ ਕੇ ਕੋਈ ਅੜਚਨ ਹੋਈ ਤਾਂ ਪੰਜਾਬ ਸਰਕਾਰ ਹਾਈਕੋਰਟ ਲੋੜ ਪਈ ਤਾਂ ਸੁਪਰੀਮ ਕੋਰਟ ਵੀ ਜਾਵੇਗੀ।