ਮੋਗਾ, 14 ਨਵੰਬਰ – ਕੋਰੋਨਾ ਕਾਲ ਦੌਰਾਨ ਲੋੜਵੰਦਾਂ ਦੀ ਮਦਦ ਕਰਕੇ ਵੱਖਰੀ ਪਹਿਚਾਣ ਬਣਾ ਚੁੱਕੇ ਫਿਲਮੀ ਕਲਾਕਾਰ ਸੋਨੂੰ ਸੂਦ ਦੇ ਭੈਣ ਮਾਲਵਿਕਾ ਸੂਦ ਸਿਆਸਤ ‘ਚ ਉੱਤਰਨਗੇ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਲੜਨਗੇ। ਇਹ ਐਲਾਨ ਸੋਨੂੰ ਸੂਦ ਨੇ ਮੋਗਾ ਵਿਖੇ ਪੱਤਰਕਾਰ ਵਾਰਤਾ ਦੌਰਾਨ ਕੀਤਾ। ਹਾਲਾਂਕਿ ਮਾਲਵਿਕਾ ਸੂਦ ਕਿਹੜੀ ਪਾਰਟੀ ਵਿਚ ਸ਼ਾਮਿਲ ਹੋਣਗੇ, ਇਸ ਬਾਰੇ ਸੋੋਨੂੰ ਸੂਦ ਨੇ ਕੁੱਝ ਵੀ ਸਪੱਸ਼ਟ ਨਹੀਂ ਕੀਤਾ।