ਦਿੱਗਜ਼ ਅਦਾਕਾਰ ਵਿਕਰਮ ਗੋਖਲੇ ਨੇ ਕੀਤਾ ਕੰਗਣਾ ਰਣੌਤ ਦੇ ਬਿਆਨ ਦਾ ਸਮਰਥਨ

ਮੁੰਬਈ, 15 ਨਵੰਬਰ – ਫਿਲਮੀ ਅਦਾਕਾਰਾ ਕੰਗਣਾ ਰਣੌਤ ਵੱਲੋਂ ਦੇਸ਼ ਨੂੰ ਮਿਲੀ ਆਜ਼ਾਦੀ ‘ਤੇ ਦਿੱਤੇ ਵਿਵਾਦਿਤ ਬਿਆਨ ਦਾ ਮਾਮਲਾ ਸ਼ਾਂਤ ਹੋਣ ਦਾ ਨਾਂਅ ਨਹੀਂ ਲੈ ਰਿਹਾ। ਪਦਮਸ਼੍ਰੀ ਨਾਲ ਸਨਮਾਨਿਤ ਹੋਣ ਤੋਂ ਇੱਕ ਦਿਨ ਬਾਅਦ ਕੰਗਣਾ ਰਣੌਤ ਵੱਲੋਂ ਦਿੱਤੇ ਵਿਵਾਦਿਤ ਬਿਆਨ ਦਾ ਦਿੱਗਜ਼ ਅਦਾਕਾਰ ਵਿਕਰਮ ਗੋਖਲੇ ਨੇ ਸਮਰਥਨ ਕੀਤਾ ਹੈ। ਪੁਣੇ ਵਿਖੇ ਵਿਕਰਮ ਗੋਖਲੇ ਨੇ ਕਿਹਾ ਕਿ ਮੈਂ ਕੰਗਣਾ ਰਣੌਤ ਦੇ ਬਿਆਨ ਨਾਲ ਸਹਿਮਤ ਹਾਂ। ਸਾਨੂੰ ਆਜ਼ਾਦੀ ਭੀਖ ਵਿਚ ਦਿੱਤੀ ਗਈ।ਜਦੋਂ ਸਾਡੇ ਆਜ਼ਾਦੀ ਘੁਲਾਟੀਆ ਨੂੰ ਫਾਂਸੀ ਦਿੱਤੀ ਗਈ ਸੀ ਤਾਂ ਬਹੁਤ ਸਾਰੇ ਲੋਕ ਜਿਨ੍ਹਾਂ ਵਿਚ ਕਈ ਸੀਨੀਅਰ ਨੇਤਾ ਵੀ ਸ਼ਾਮਿਲ ਸਨ, ਮੂਕ ਦਰਸ਼ਕ ਬਣੇ ਰਹੇ ਜਿਨ੍ਹਾਂ ਨੇ ਆਜ਼ਾਜ਼ੀ ਘੁਲਾਟੀਆਂ ਨੂੰ ਬਚਾਉਣ ਲਈ ਕੁੱਝ ਨਹੀਂ ਕੀਤਾ।

Leave a Reply

Your email address will not be published. Required fields are marked *