ਫਗਵਾੜਾ, 8 ਮਈ (ਰਮਨਦੀਪ) – ਫਗਵਾੜਾ ਗੁਰਾਇਆ ਮੁੱਖ ਜੀ.ਟੀ ਰੋਡ ‘ਤੇ ਜਮਾਲਪੁਰ ਨੇੜੇ ਬੀਤੀ ਸ਼ਾਮ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰੇ ਜਾਣ ‘ਤੇ ਮੋਟਰਸਾਈਕਲ ਸਵਾਰ ਇੱਕ ਲੜਕੀ ਦੀ ਮੋਤ ਹੋ ਗਈ ਜਦਕਿ ਲੜਕਾ ਜਖਮੀਂ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦਿਆ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਅਣਪਛਾਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕਰ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ।