ਨਵੀਂ ਦਿੱਲੀ, 3 ਦਸੰਬਰ – ਕੇਂਦਰੀ ਸਿਹਤ ਮੰਤਰੀ ਮਨਸੁੱਖ ਮੰਡਾਵੀਆ ਨੇ ਲੋਕ ਸਭਾ ਵਿਚ ਕਿਹਾ ਕਿ ਭਾਰਤ ਵਿਚ ਹੁਣ ਤੱਕ ਕੋਰੋਨਾ ਦੇ 3.46 ਕਰੋੜ ਮਾਮਲੇ ਸਾਹਮਣੇ ਆਏ ਹਨ ਜਦਕਿ 4.6 ਲੱਖ ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ ਜੋ ਕਿ ਕੁੱਲ ਮਾਮਲਿਆਂ ਦਾ 1.36 ਫੀਸਦੀ ਹੈ। ਭਾਰਤ ਵਿਚ ਪ੍ਰਤੀ ਮਿਲੀਅਨ ਜਨਸੰਖਿਆ ਦੇ ਆਧਾਰ ‘ਤੇ ਕੋਰੋਨਾ ਦੇ 25,000 ਮਾਮਲੇ ਅਤੇ 340 ਮੌਤਾਂ ਦਰਜ ਕੀਤੀਆਂ ਗਈਆਂ ਹਨ ਜੋ ਕਿ ਦੁਨੀਆ ‘ਚ ਸਭ ਤੋਂ ਘੱਟ ਹੈ।