ਕੀਰਤਪੁਰ ਸਾਹਿਬ, 3 ਦਸੰਬਰ – ਕਿਸਾਨਾਂ ਵੱਲੋਂ ਚੰਡੀਗੜ੍ਹ-ਊਨਾ ਹਾਈਵੇ ‘ਤੇ ਕੀਰਤਪੁਰ ਸਾਹਿਬ ਨੇੜੇ ਬੁੰਗਾ ਸਾਹਿਬ ਕੋਲ ਰੋਕੇ ਜਾਣ ਤੋਂ ਬਾਅਦ ਕੰਗਣਾ ਰਣੌਤ ਨੇ ਕਿਸਾਨਾਂ ਅਤੇ ਕਿਸਾਨ ਔਰਤਾਂ ਤੋਂ ਮਾਫੀ ਮੰਗੀ, ਜਿਸ ਤੋਂ ਬਾਅਦ ਉਸ ਨੂੰ ਅੱਗੇ ਜਾਣ ਦਿੱਤਾ ਗਿਆ। ਕੰਗਣਾ ਰਣੌਤ ਨੇ ਕਿਸਾਨਾਂ ਵੱਲੋਂ ਉਸ ਦਾ ਘੇਰਾਓ ਕਰਨ ‘ਤੇ ਨਾਰਾਜ਼ਗੀ ਜਾਹਰ ਕਰਦਿਆ ਇਸ ਨੂੰ mob lynching ਕਿਹਾ। ਕੰਗਣਾ ਅਨੁਸਾਰ ਸਿਕਿਓਰਿਟੀ ਹੋਣ ਦੇ ਬਾਵਜੂਦ ਉਸ ਨੂੰ ਘੇਰ ਲਿਆ ਗਿਆ ਤਾਂ ਆਮ ਲੋਕਾਂ ਦਾ ਕੀ ਹਾਲ ਹੁੰਦਾ ਹੋਵੇਗਾ? ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਵੱਲੋਂ ਹੁਣ ਰੋਪੜ ਟੋਲ ਪਲਾਜ਼ਾ ‘ਤੇ ਕੰਗਣਾ ਦਾ ਘੇਰਾਓ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।