ਭਾਰਤ-ਨਿਊਜ਼ੀਲੈਂਡ ਦੂਸਰਾ ਟੈਸਟ – ਪਹਿਲੀ ਪਾਰੀ ‘ਚ ਭਾਰਤ ਦੀ ਪੂਰੀ ਟੀਮ 325 ਦੌੜਾਂ ਬਣਾ ਕੇ ਆਊਟ

ਮੁੰਬਈ, 4 ਦਸੰਬਰ – ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕੇਟ ਟੀਮਾਂ ਵਿਚਕਾਰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਖੇ ਚੱਲ ਰਹੇ ਦੂਸਰੇ ਟੈਸਟ ਮੈਚ ਦੇ ਦੂਸਰੇ ਦਿਨ ਭਾਰਤ ਦੀ ਪੂਰੀ ਟੀਮ ਪਹਿਲੀ ਪਾਰੀ ‘ਚ 325 ਦੌੜਾਂ ਬਣਾ ਕੇ ਆਊਟ ਹੋ ਗਈ। ਭਾਰਤ ਵੱਲੋਂ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਨੇ ਸ਼ਾਨਦਾਰ 150 ਦੌੜਾਂ ਬਣਾਈਆਂ ਜਦਕਿ ਅਕਸ਼ਰ ਪਟੇਲ ਨੇ 52 ਦੌੜਾਂ ਬਣਾਈਆਂ।ਨਊਜ਼ੀਲੈਂਡ ਦੀ ਟੀਮ ਵੱਲੋਂ ਸਪਿਨ ਗੇਂਦਬਾਜ਼ ਏਜਾਜ਼ ਪਟੇਲ ਨੇ ਸ਼ਾਨਦਾਰ ਗੇਂਦਬਾਜ਼ੀ ਦਾ ਮੁਜਾਹਰਾ ਕਰਦਿਆਂ ਭਾਰਤ ਦੇ ਸਾਰੇ ਖਿਡਾਰੀਆਂ ਨੂੰ ਆਊਟ ਕਰਦੇ ਹੋਏ 10 ਦੀਆਂ 10 ਵਿਕਟਾਂ ਹਾਸਿਲ ਕੀਤੀਆਂ।

Leave a Reply

Your email address will not be published. Required fields are marked *