ਚੰਡੀਗੜ੍ਹ, 7 ਦਸੰਬਰ – ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮਹਿਲਾਵਾਂ ਨੂੰ 1000-1000 ਰੁਪਏ ਦੇਣ ਦੀ ਗਰੰਟੀ ਦੇ ਕੇ ਰਾਜਨੀਤੀ ਕਰ ਰਹੇ ਹਨ ਤੇ ਕੇਜਰੀਵਾਲ ਵੋਟਾਂ ਲਈ ਲੋਕਾਂ ਨੂੰ ਲਾਲਚ ਦੇ ਰਹੇ ਹਨ। ਪੰਜਾਬ ਸਰਕਾਰ ਉੱਪਰ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਦੋ ਮੂੰਹਾਂ ਵਾਲੀ ਸਰਕਾਰ ਲੋਕਾਂ ਦਾ ਭਲਾ ਨਹੀਂ ਕਰ ਸਕਦੀ।ਪੰਜਾਬ ‘ਚ ਅਜੇ ਵੀ ਰੇਤਾ ਅਤੇ ਬਿਜਲੀ ਮਹਿੰਗੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਦਾ ਘੋਸ਼ਣਾ ਪੱਤਰ ਨਹੀਂ ਬਲਕਿ ਸੰਕਲਪ ਪੱਤਰ ਹੋਵੇਗਾ।