ਸਰਕਾਰ ਨੇ ਜੇ ਵਾਅਦੇ ਪੂਰੇ ਨਾ ਕੀਤੇ ਤਾਂ ਫਿਰ ਆਵਾਂਗੇ ਵਾਪਿਸ – ਰਾਕੇਸ਼ ਟਿਕੈਤ

ਨਵੀਂ ਦਿੱਲੀ, 11 ਦਸੰਬਰ – ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਕਿਸਾਨਾਂ ਦਾ ਇੱਕ ਵੱਡਾ ਸਮੂਹ ਕੱਲ੍ਹ ਦਿੱਲੀ ਦੀਆਂ ਸਰਹੱਦਾਂ ਨੇੜੇ ਦਾ ਖੇਤਰ ਖਾਲੀ ਕਰ ਦੇਵੇਗਾ। ਅੱਜ ਹੋਣ ਵਾਲੀ ਮੀਟਿੰਗ ‘ਚ ਅਸੀਂ ਗੱਲ ਕਰਾਂਗੇ, ਪ੍ਰਾਰਥਨਾ ਕਰਾਂਗੇ ਤੇ ਉਨ੍ਹਾਂ ਲੋਕਾਂ ਨੂੰ ਮਿਲਾਂਗੇ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਹੈ।ਲੋਕਾਂ ਨੇ ਖੇਤਰ ਖਾਲੀ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਇਸ ਵਿਚ 4-5 ਦਿਨ ਲੱਗਣਗੇ। ਦੇਸ਼ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਧਰਨੇ ਚੱਲ ਰਹੇ ਹਨ, ਅਸੀਂ ਪਹਿਲਾਂ ਉਨ੍ਹਾਂ ਨੂੰ ਖ਼ਤਮ ਕਰ ਕੇ ਉੱਥੋਂ ਦੀ ਕਿਸਾਨਾਂ ਨੂੰ ਘਰ ਵਾਪਸ ਭੇਜਾਂਗੇ ਜਿਸ ਤੋਂ ਬਾਅਦ ਅਸੀਂ 15 ਦਸੰਬਰ ਨੂੰ ਘਰ ਜਾਵਾਂਗੇ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਨੇ ਜੇਕਰ ਆਪਣੇ ਵਾਅਦੇ ਪੂਰੇ ਨਾ ਕੀਤੇ ਤਾਂ ਅਸੀਂ ਫਿਰ ਵਾਪਿਸ ਆਵਾਂਗੇ।

Leave a Reply

Your email address will not be published. Required fields are marked *