ਚੰਡੀਗੜ੍ਹ, 15 ਦਸੰਬਰ – ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿਚ ਤਾਇਨਾਤ ਬੀ.ਡੀ.ਪੀ.ਓਜ਼ ਅੱਜ ਤੋਂ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਚਲੇ ਗਏ ਹਨ।ਬੀ.ਡੀ.ਪੀ.ਓਜ਼ ਐਸੋਸੀਏਸ਼ਨ ਦੀ ਪੰਜਾਬ ਪ੍ਰਧਾਨ ਨਵਦੀਪ ਕੌਰ ਨੇ ਦੱਸਿਆ ਕਿ ਪੰਜਾਬ ਕੈਬਨਿਟ ਦੀ ਬੀਤੇ ਦਿਨ ਹੋਈ ਮੀਟਿੰਗ ਦੌਰਾਨ ਬੀ.ਡੀ.ਪੀ.ਓਜ਼ ਦੀਆਂ ਮੰਗਾਂ ਨੂੰ ਲੈ ਕੇ ਕੋਈ ਹੱਲ ਨਹੀਂ ਕੀਤਾ ਗਿਆ, ਜਿਸ ਦੇ ਰੋਸ ਵਜ਼ੋ ਪੂਰੇ ਪੰਜਾਬ ਦੇ ਬੀ.ਡੀ.ਪੀ.ਓਜ਼ ਅੱਜ ਤੋਂ ਹੜਤਾਲ ‘ਤੇ ਚਲੇ ਗਏ ਹਨ ਤੇ 16 ਦਸੰਬਰ ਨੂੰ ਸਮੂਹ ਬੀ.ਡੀ.ਪੀ.ਓਜ਼ ਵੱਲੋਂ ਮੁਹਾਲੀ ਵਿਖੇ ਪੰਜਾਬ ਭਵਨ ਅੱਗੇ ਪ੍ਰਦਰਸ਼ਨ ਕੀਤਾ ਜਾਵੇਗਾ।