ਬੈਂਗਲੁਰੂ, 15 ਦਸੰਬਰ – ਤਾਮਿਲਨਾਡੂ ਹੈਲੀਕਾਪਟਰ ਹਾਦਸੇ ‘ਚ ਜਖਮੀਂ ਹੋਏ ਗਰੁੱਪ ਕੈਪਟਨ ਵਰੁਣ ਸਿੰਘ ਦਾ ਵੀ ਅੱਜ ਦੇਹਾਂਤ ਹੋ ਗਿਆ।ਕੈਪਟਨ ਵਰੁਣ ਸਿੰਘ 8 ਦਸੰਬਰ ਨੂੰ ਤਾਮਿਲਨਾਡੂ ਦੇ ਕੁਨੂਰ ਵਿਖੇ ਹੈਲੀਕਾਪਟਰ MI-17 ਦੇ ਦੁਰਘਟਨਾਗ੍ਰਸਤ ਹੋਣ ਕਾਰਨ ਜਖਮੀਂ ਹੋਏ ਸਨ, ਜਿਸ ਤੋਂ ਬਾਅਦ ਉਨ੍ਹਾਂ ਦਾ ਇਲਾਜ ਬੈਂਗਲੁਰੂ ਦੇ ਕਮਾਂਡ ਹਸਪਤਾਲ ਵਿਚ ਚੱਲ ਰਿਹਾ ਸੀ।ਹਾਦਸੇ ਸਮੇਂ ਹੈਲੀਕਾਪਟਰ ਵਿਚ CDS ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਸਮੇਤ 14 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਸਮੇਤ 13 ਪਹਿਲਾਂ ਹੀ ਦਮ ਤੋੜ ਚੁੱਕੇ ਹਨ।ਇਸ ਦੀ ਪੁਸ਼ਟੀ ਭਾਰਤੀ ਹਵਾਈ ਫੌਜ਼ ਨੇ ਟਵੀਟ ਕਰ ਕੀਤੀ ਹੈ।