ਰਾਏਪੁਰ, 18 ਦਸੰਬਰ – ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲ੍ਹੈ ਦੇ ਜੰਗਲਾਂ ‘ਚ ਸੁਰੱਖਿਆ ਬਲਾਂ ਅਤੇ ਨਕਸਲੀਆ ਵਿਚਕਾਰ ਮੁੱਠਭੇੜ ਹੋਈ। ਇਸ ਮੁੱਠਭੇੜ ‘ਚ ਸੁਰੱਖਿਆ ਬਲਾਂ ਨੇ 5 ਲੱਖ ਦੀ ਇਨਾਮੀ ਮਹਿਲਾ ਨਕਸਲੀ ਹਿਡਮੇ ਕੋਹਰਾਮੀ ਅਤੇ ਨਿਲਾਵਾਇਆ ਖੇਤਰ ਦੀ ਸੀ.ਐਨ.ਐਮ ਇੰਚਾਰਜ ਪੋਜੇ ਜਿਸ ਉੱਪਰ ਇੱਕ ਲੱਖ ਦਾ ਇਨਾਮ ਸੀ ਨੂੰ ਢੇਰ ਕਰ ਦਿੱਤਾ।