ਯੇਰੂਸ਼ਲਮ, 12 ਮਈ – ਫਿਲਸਤੀਨੀ ਕੱਟੜਪੰਥੀਆਂ ਵੱਲੋਂ ਬੀਤੀ ਦੇਰ ਰਾਤ ਇਜ਼ਰਾਈਲ ਦੇ ਅਸ਼ਕੇਲਾਨ ਵਿਖੇ ਕੀਤੇ ਰਾਕੇਟ ਹਮਲਿਆਂ ਵਿਚ 30 ਸਾਲਾਂ ਭਾਰਤੀ ਔਰਤ ਸਮੇਤ 31 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕ ਭਾਰਤੀ ਔਰਤ ਸੌਮਯਾ ਕੇਰਲ ਦੀ ਰਹਿਣ ਵਾਲੀ ਸੀ ਜੋ ਕਿ ਅਸ਼ਕੇਲਾਨ ਵਿਖੇ ਇੱਕ ਬਜ਼ੁਰਗ ਔਰਤ ਦੀ ਦੇਖਭਾਲ ਦਾ ਕੰਮ ਕਰਦੀ ਸੀ।ਸੌਮਯਾ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਜਿਸ ਸਮੇਂ ਹਮਲਾ ਹੋਇਆ ਸੌਮਯਾ ਆਪਣੇ ਪਤੀ ਸੰਤੋਸ਼ ਨਾਲ ਵੀਡੀਓ ਕਾਲ ਰਾਹੀਂ ਗੱਲ ਕਰ ਰਹੀ ਸੀ।