ਮੁੰਬਈ, 12 ਮਈ – ਮਹਾਂਰਾਸ਼ਟਰ ਤੋਂ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਦਾ ਕਹਿਣਾ ਹੈ ਕਿ ਦੇਸ਼ ‘ਚ ਆਕਸੀਜਨ ਦੀ ਕਮੀ ਹੈ, ਇਸ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਨੇ ਐਨ.ਟੀ.ਐੱਫ ਬਣਾਈ ਹੈ। ਮਹਾਂਰਾਸ਼ਟਰ ਨੂੰ ਵੀ ਆਕਸੀਜਨ ਦੀ ਕਮੀ ਦਾ ਸਾਹਮਣਾ ਕਰਨਾ ਪਿਆ ਹੈ ਪਰੰਤੂ ਮਹਾਂਰਾਸ਼ਟਰ ਸਰਕਾਰ ਨੇ ਇਸ ਉੱਪਰ ਚੰਗੀ ਤਰਾਂ ਕਾਬੂ ਕੀਤਾ ਹੈ।