ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਡੀ.ਐੱਸ.ਪੀ ਫਗਵਾੜਾ ਵੱਲੋਂ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਨਾਲ ਮੀਟਿੰਗ

ਫਗਵਾੜਾ, 23 ਦਸੰਬਰ (ਰਮਨਦੀਪ) – ਪੰਜਾਬ ਦੇ ਗੁਰਦੁਆਰਿਆਂ ਵਿੱਚ ਵੱਧ ਰਹੀਆਂ ਬੇਅਦਬੀਆਂ ਦੀਆਂ ਘਟਨਾਵਾਂ ਨੂੰ ਰੋਕਣ ਸਬੰਧੀ ਫਗਵਾੜਾ ਦੇ ਨਵਨਿਯੁਕਤ ਡੀ.ਐੱਸ.ਪੀ ਏ.ਆਰ ਸ਼ਰਮਾਂ ਵੱਲੋਂ ਸਥਾਨਕ ਦਫਤਰ ਵਿਖੇ ਫਗਵਾੜਾ ਦੇ ਥਾਣਾ ਸਿਟੀ, ਥਾਣਾ ਸਤਨਾਮਪੁਰਾ, ਥਾਣਾ ਰਾਵਲਪਿੰਡੀ ਅਤੇ ਥਾਣਾ ਸਦਰ ਅਧੀਨ ਆਉਦੇ ਸਮੂਹ ਗੁਰਦੁਆਰਿਆਂ, ਮੰਦਰਾਂ, ਮਸਜਿਦਾ ਅਤੇ ਚਰਚ ਦੇ ਪ੍ਰਬੰਧਕਾ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੋਰਾਨ ਗੁਰਦੁਆਰਾ ਸਾਹਿਬ ਵਿੱਚ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਸਬੰਧੀ ਵਿਚਾਰਾਂ ਹੋਈਆਂ ਜਦਕਿ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਡੀ.ਐੱਸ.ਪੀ ਨੇ ਸਾਰਿਆਂ ਤੋਂ ਸੁਝਾਅ ਮੰਗੇ।ਡੀ.ਐੱਸ.ਪੀ ਏ.ਆਰ ਸ਼ਰਮਾਂ ਨੇ ਕਿਹਾ ਕਿ ਮਾਣਯੋਗ ਐੱਸ.ਐੱਸ.ਪੀ ਸਾਹਿਬ ਹਦਾਇਤਾਂ ‘ਤੇ ਹੀ ਇਹ ਮੀਟਿੰਗ ਕੀਤੀ ਗਈ ਹੈ।ਉਨਾਂ ਵੱਲੋਂ ਸਮੂਹ ਹੈੱਡ ਗ੍ਰੰਥੀ ਸਹਿਬਾਨ, ਮੰਦਰਾਂ ਦੀ ਪੁਜਾਰੀਆਂ, ਮਸਜਿਦਾ ਅਤੇ ਚਰਚ ਦੇ ਪ੍ਰਬੰਧਕਾ ਨੂੰ ਰਾਤ ਸਮੇਂ ਗੁਰਦੁਆਰਾ ਸਾਹਿਬ, ਮੰਦਰ, ਮਸਜਿਦਾਂ ਜਾ ਚਰਚ ਵਿੱਚ ਹਾਜਰ ਰਹਿਣ ਦੀ ਅਪੀਲ ਕੀਤੀ।ਜੇਕਰ ਕਿਸੇ ਕੰਮ ਲਈ ਉਹ ਬਾਹਰ ਜਾਣਾ ਚਹੁੰਦੇ ਹਨ ਤਾਂ ਉਹ ਕਿਸੇ ਹੋਰ ਦੀ ਡਿਊਟੀ ਲਗਾ ਕੇ ਜਾਣ। ਉਨਾਂ ਕਿਹਾ ਕਿ ਇਸ ਸਬੰਧੀ ਪੁਲਿਸ ਵੱਲੋਂ ਉਕਤ ਮੰਦਰਾਂ, ਗੁਰਦੁਆਰਾ ਸਾਹਿਬ, ਮਸਜਿਦਾ ਅਤੇ ਚਰਚਾ ਦੇ ਪ੍ਰਬੰਧਕਾਂ ਦਾ ਇੱਕ ਵ੍ਹਟਸਐਪ ਗਰੁੱਪ ਬਣਾਇਆ ਗਿਆ ਹੈ ਜਿਸ ਰਾਹੀ ਉਹ ਸਾਰੀ ਜਾਣਕਾਰੀ ਗਰੁੱਪ ਵਿੱਚ ਸ਼ੇਅਰ ਕਰਨਗੇ।

Leave a Reply

Your email address will not be published. Required fields are marked *