ਚੰਡੀਗੜ੍ਹ, 23 ਦਸੰਬਰ – ਲੁਧਿਆਣਾ ਕੋਰਟ ਕੰਪਲੈਕਸ ‘ਚ ਹੋਏ ਧਮਾਕੇ ਤੋਂ ਬਾਅਦ ਪੰਜਾਬ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਧਮਾਕੇ ‘ਚ ਦੋ ਲੋਕਾਂ ਦੇ ਮਾਰੇ ਜਾਣ ਤੇ 4 ਦੇ ਜਖਮੀਂ ਹੋਣ ਦੀ ਖਬਰ ਹੈ।ਧਮਾਕੇ ਦੀ ਜਾਂਚ ਲਈ NIA ਦੀ ਟੀਮ ਚੰਡੀਗੜ੍ਹ ਤੋਂ ਲੁਧਿਆਣਾ ਲਈ ਰਵਾਨਾ ਹੋ ਚੁੱਕੀ ਹੈ ਜਦਕਿ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਵੀ ਲੁਧਿਆਣਾ ਪਹੁੰਚਣ ਵਾਲੇ ਹਨ।