ਪੂਰੇ ਦੇਸ਼ ਭਰ ਦੇ ਨਾਲ ਨਾਲ ਪੰਜਾਬ ਭਰ ਵਿੱਚ ਕੋਰੋਨਾ ਦੀ ਵੱਧ ਰਹੀ ਰਫਤਾਰ ਇੱਕ ਗੰਭੀਰ ਚਿੰਤਾਂ ਦਾ ਵਿਸ਼ਾ ਬਣੀ ਹੋਈ ਹੈ। ਕੋਰੋਨਾ ਦੀ ਇਸ ਭਿਆਂਕਰ ਬਿਮਾਰੀਨਾਲ ਲੱਖਾਂ ਦੀ ਤਦਾਦ ਵਿੱਚ ਰੋਜਾਨਾ ਹੀ ਕੇਸ ਆ ਰਹੇ ਹਨ। ਜਦ ਕਿ ਮੌਤਾਂ ਦੀ ਤਦਾਦ ਵੀ ਵੱਧਦੀ ਜਾ ਰਹੀ ਹੈ। ਜੇਕਰ ਗੱਲ ਕਰੀਏ ਫਗਵਾੜਾ ਦੀ ਤਾਂ ਫਗਵਾੜਾ ਦੇਮਹੱੁਲਾ ਭਗਤਪੁਰਾ ਵਿੱਚ ਵੀ ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਲੈ ਕੇ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਸਥਾਨਕ ਰੈਸਟ ਹਾਊਸ ਵਿਖੇ ਹਲਕਾ ਫਗਵਾੜਾ ਦੇਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਐੱਸ.ਪੀ ਫਗਵਾੜਾ ਸਰਬਜੀਤ ਸਿੰਘ ਬਾਹੀਆ, ਡੀ.ਐੱਸ.ਪੀ ਫਗਵਾੜਾਪਰਮਜੀਤ ਸਿੰਘ ਅਤੇ ਐੱਸ.ਐੱਮ.ਓ ਸਿਵਲ ਹਸਪਤਾਲ ਡਾ ਕਮਲ ਕਿਸ਼ੋਰ ਵੀ ਮਜੋੁਦ ਸਨ। ਮੀਟਿੰਗ ਦੋਰਾਨ ਜਿੱਥੇ ਫਗਵਾੜਾ ਵਿੱਚ ਵੱਧ ਰਹੇ ਕੋਰੋਨਾ ਦੇ ਮਾਮਲਿਆਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਉਥੇ ਹੀ ਉਨਾਂ ਵੱਲੋਂ ਮਹੱੁਲਾ ਭਗਤਪੁਰਾ ਦੀਆਂ ਸੀਲ ਕੀਤੀਆ ਗਲੀਆ ਦਾ ਦੋਰਾ ਵੀ ਕੀਤਾ ਗਿਆ। ਇਸ ਮੋਕੇ ਹਲਕਾਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਮਹੱੁਲਾ ਭਗਤਪੁਰਾ ਦੇ ਵਾਸੀਆਂ ਨੂੰ ਕੋਰੋਨਾ ਦੀ ਭਿਆਨਕ ਬਿਮਾਰੀ ਤੋਂ ਬਚਣ ਲਈ ਸਰਕਾਰ ਦੀਆਂਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨਾਂ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾ ਵਜਾ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ। ਉਧਰ ਐੱਸ.ਪੀ ਫਗਵਾੜਾ ਸਰਬਜੀਤ ਸਿੰਘ ਬਾਹੀਆ ਨੇ ਵੀ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜਰੂਰਤ ਪੈਣ ਤੇ ਹੀ ਘਰੋਂ ਬਾਹਰ ਨਿਕਲਣ ਅਤੇ ਇਸਬਿਮਾਰੀ ਤੋਂ ਬਚਣ ਲਈ ਮੂੰਹ ਤੇ ਮਾਸਕ ਪਾ ਕੇ ਰੱਖਣ ਅਤੇ ਸੈਨੇਟਾਈਜ ਦੀ ਵਰਤੋਂ ਕਰਨ। ਉਨਾਂ ਸਮੂਹ ਇਲਾਕਾ ਵਾਸੀਆਂ ਨੂੰ ਆਪਸੀ ਦੂਰੀ ਬਣਾਈ ਰੱਖਣ ਲਈਵੀ ਜਾਗਰੁਕ ਕੀਤਾ।
Category: Punjab
ਵਿਧਾਇਕ ਧਾਲੀਵਾਲ ਵਲੋਂ ਸਿਵਲ ਹਸਪਤਾਲ ਦਾ ਦੌਰਾ |
ਫਗਵਾੜਾ, 9 ਮਈ ਫਗਵਾੜਾ ਤੋਂ ਵਿਧਾਇਕ ਸ. ਬਲਵਿੰਦਰ ਸਿੰਘ ਧਾਲੀਵਾਲ ਵਲੋਂ ਫਗਵਾੜਾ ਸਿਵਲ ਹਸਪਤਾਲ ਦਾ ਦੌਰਾ ਕਰਕੇ ਕੋਵਿਡ ਪੀੜ੍ਹਤਾਂ ਦੇ ਇਲਾਜ ਲਈ ਕੀਤੇ ਪ੍ਰਬੰਧਾਂ ਦਾਜਾਇਜ਼ਾ ਲਿਆ ਗਿਆ। ਉਨ੍ਹਾਂ ਸਿਵਲ ਹਸਪਤਾਲ ਵਿਖੇ ਬਣਾਏ ਕੋਵਿਡ ਵਾਰਡ ਤੇ ਆਈਸੋਲੇਸ਼ਨ ਵਾਰਡਾਂ ਵਿਖੇ ਮਰੀਜ਼ਾਂ ਦੇ ਇਲਾਜ, ਆਕਸੀਜਨ ਦੇ ਪ੍ਰਬੰਧਾਂ, ਲੋੜ ਹੋਣ ’ਤੇ ਮਰੀਜ਼ਾਂ ਨੂੰਲੈਵਲ-3 ਦੇ ਇਲਾਜ ਦਾ ਪ੍ਰਬੰਧ ਕਰਨ ਆਦਿ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਵਿਡ ਦੇ ਟਾਕਰੇ ਲਈ ਅਨੇਕਾਂ ਕਦਮ ਚੁੱਕੇ ਗਏ ਹਨ ਅਤੇ ਆਕਸੀਜਨ ਦੀ ਕਮੀ ਨਾਲ ਨਜਿੱਠਣ ਲਈ ‘ਆਕਸੀਜਨਕੰਟਰੋਲ ਰੂਮ’ ਬਣਾਉੁਣ ਤੋਂ ਇਲਾਵਾ ਜਿਲ੍ਹੇ ਵਿਚ ਆਕਸੀਜਨ ਆਡਿਟ ਕਰਵਾਇਆ ਗਿਆ ਹੈ। ਉਨ੍ਹਾਂ ਐਸ.ਐਮ.ਓ. ਡਾ. ਕਿਸ਼ੋਰ ਕੁਮਾਰ ਕੋਲੋਂ ਮਰੀਜ਼ਾਂ ਦੇ ਖਾਣ-ਪੀਣ ਦੇ ਪ੍ਰਬੰਧਾਂ,…
ਭਰਾ ਹੀ ਨਿਕਲੀਆਂ ਭੈਨ ਦਾ ਕਾਤਲ, ਜਾਇਦਾਦ ਕਾਰਨ ਮਾਰੀਆਂ ਸਨ ਗੋਲਿਆਂ।
ਹੁਸ਼ਿਆਰਪੁਰ (ਦਲਜੀਤ ਅਜਨੋਹਾ) ਮਿਤੀ 22.04.2021 ਨੂੰ ਬਾਣਾ ਬੁਲੋਵਾਲ ਦੇ ਵਿੱਚ ਪੈਂਦੇ ਪਿੰਡ ਸੀਕਰੀ ਅੱਡੇ ਨਜਦੀਕ ਕੁੱਝ ਨਾਂ ਮਾਲੂਮ ਵਿਅਕਤੀਆਂ ਵਲੋਂਗੋਲੀਆਂ ਮਾਰ ਕੇ ਮਨਪ੍ਰੀਤ ਕੌਰ ਪਤਨੀ ਪਵਨਦੀਪ ਸਿੰਘ ਵਾਸੀ ਪਿੰਡ ਖਡਿਆਲਾ ਸੈਣੀਆਂ ਥਾਣਾ ਰਛਪਾਲ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਖਡਿਆਲਾਸੈਣੀਆਂ ਦੇ ਬਿਆਨ ਪਰ ਮੁਕੱਦਮਾ ਨੰਬਰ 52 ਮਿਤੀ 22/04/2021 ਅ / ਧ 304 ਭ.ਦ. 25/54/59 ਅਸਲਾ ਐਕਟ ਬਰਖਿਲਾਫ ਨਾ – ਮਾਲੂਮ ਵਿਅਕਤੀਆਂ ਦੇਦਰਜ ਰਜਿਸਟਰ ਕੀਤਾ ਗਿਆ ਸੀ । ਜੋ ਦੋਰਾਨੇ ਤਫਤੀਸ਼ ਇਸ ਸਨਸਨੀਖੇਜ ਨੇ ਕਤਲ ( Blind Murder ) ਨੂੰ ਹੁਸ਼ਿਆਰਪੁਰ ਪੁਲਿਸ ਵਲੋਂ ਪ੍ਰੋਫੈਸ਼ਨਲ ਅਤੇਟੈਕਨੀਕਲ ਤਰੀਕੇ ਨਾਲ 15 ਦਿਨਾਂ ਵਿੱਚ ਹੱਲ ਕਰਦੇ ਹੋਏ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ । ਸ੍ਰੀ ਨਵਜੋਤ ਸਿੰਘ ਮਾਹਲ , ਐਸ.ਐਸ.ਪੀ. ਹੁਸ਼ਿਆਰਪੁਰ ਜੀ ਵਲੋਂ ਪ੍ਰੈਸ ਨੂੰ ਦੱਸਿਆ ਕਿ ਉਨ੍ਹਾਂ ਵਲੋਂ ਇਸ ਅੰਨੇ ਕਤਲ ਦੀ ਵਾਰਦਾਤ ਨੂੰ ਟਰੋਲ ਕਰਨ ਲਈ ਸ੍ਰੀ ਰਵਿੰਦਰ ਪਾਲ ਸਿੰਘ ਸੰਧੂ , ਪੀ.ਪੀ.ਐਸ. ਪੁਲਿਸ ਕਪਤਾਨ , ਤਫ਼ਤੀਸ਼ , ਹੁਸ਼ਿ . ਦੀ ਨਿਗਰਾਨੀ ਹੇਠ 2 ਟੀਮਾਂ ਦਾ ਗਠਨ ਕੀਤਾ ਗਿਆ ਸੀ । ਜੋ ਇਕ ਟੀਮ ਵਿੱਚ ਸ਼੍ਰੀ ਰਾਕੇਸ਼ ਕੁਮਾਰਪੀ.ਪੀ.ਐਸ , ਉਪ ਪੁਲਿਸ ਕਪਤਾਨ , ਡਿਟੈਕਟਿਵ , ਹੁਸ਼ਿ , ਅਤੇ ਇੰਸਪੈਕਟਰ ਸ਼ਿਵ ਕੁਮਾਰ , ਇੰਚਾਰਜ ਸੀ.ਆਈ.ਏ. ਹੁਸ਼ਿ : ਅਤੇ ਦੂਸਰੀ ਟੀਮ ਵਿੱਚ ਸ੍ਰੀਗੁਰਪ੍ਰੀਤ ਸਿੰਘ , ਪੀ.ਪੀ.ਐਸ , ਡੀ.ਐਸ.ਪੀ. , ਦਿਹਾਤੀ , ਹੁਸ਼ਿ :, ਅਤੇ ਇੰਸਪੈਕਟਰ ਪਰਦੀਪ ਸਿੰਘ ਮੁੱਖ ਅਫਸਰ ਥਾਣਾ ਬੁਲੋਵਾਲ ਨੂੰ ਸ਼ਾਮਲ ਕੀਤਾ ਗਿਆ ਸੀ ।ਜੋ ਇੰਨਵੈਸਟੀਗੇਸ਼ਨ ਟੀਮਾਂ ਵਲੋਂ ਪ੍ਰੋਫੈਸ਼ਨਲ , ਟੈਕਨੀਕਲ ਤਰੀਕੇ ਅਤੇ ਬੜੀ ਸੂਝਬੂਝ ਨਾਲ ਹਰ ਪਹਿਲੂ ਤੋਂ ਤਵਤੀਸ਼ ਕਰਨ ਤੇ ਉਸ ਵੇਲੇ ਵੱਡੀ ਕਾਮਯਾਬੀ ਹਾਸਲਹੋਈ ਜਦੋਂ ਇਸ ਅੰਨ ਕਤਲ ਦੀ ਗੁੱਥੀ ਨੂੰ ਸੁਲਝਾਉਦਿਆਂ ਹੋਇਆ ਕਤਲ ਕੀਤੀ ਗਈ ਲੜਕੀ ਮਨਪ੍ਰੀਤ ਕੋਰ ਦੇ ਭਰਾ ਹਰਪ੍ਰੀਤ ਸਿੰਘ ਉਰਵ ਹੈਪੀ ਪੁੱਤਰ ਸ਼ੁਮਾਰਸਿੰਘ ਵਾਸੀ ਸ਼ੇਰਪੁਰ ਤਖਤੂਪੁਰਾ ਥਾਣਾ ਜੀਰਾ ਜਿਲ੍ਹਾ ਫਿਰੋਜਪੁਰ ਅਤੇ ਇਸਦੇ ਦੋਸਤ ਇਕਬਾਲ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਦੋਲੇਵਾਲ ਥਾਣਾ ਕੋਟ ਈਸੇਖਾਂ ਜਿਲ੍ਹਾ ਮੋਗਾ ਨੂੰ ਮਿਤੀ 07.05.2021 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ । ਜੋ ਇਨ੍ਹਾਂ ਦੋਸ਼ੀਆਂ ਨੇ ਦੋਰਾਨੇ ਪੁੱਛਗਿੱਛ ਦੱਸਿਆ ਹੈ ਕਿ ਲੜਕੀ ਮਨਪ੍ਰੀਤ ਕੋਰਜਿਸਨੇ ਕਿ ਪਵਨਦੀਪ ਸਿੰਘ ਵਾਸੀ ਖੜਿਆਲਾ ਸੈਣੀਆਂ ਨਾਲ ਪਰਿਵਾਰ ਦੀ ਮਰਜੀ ਤੋਂ ਵਗੈਰ ਵਿਆਹ ਕਰਵਾ ਲਿਆ ਸੀ ਅਤੇ ਬਾਅਦ ਵਿੱਚ ਆਪਣੇ ਘਰਵਾਲੇਨਾਲ ਅਣਬਣ ਹੋਣ ਕਰਕੇ ਉਸ ਨਾਲ ਅਦਾਲਤ ਵਿੱਚ ਤਲਾਕ ਦਾ ਕੇਸ ਚਲ ਰਿਹਾ ਹੈ ਅਤੇ ਲੜਕੀ ਮਨਪ੍ਰੀਤ ਕੋਚ ਦੁਬਾਰਾ ਆਪਣੇ ਪੋਤ੍ਰਿਆਂ ਪਾਸ ਜਾਣਾ ਚਾਹੁੰਦੀ ਸੀਪਰ ਇਸ ਦਾ ਭਰਾ ਹਰਪ੍ਰੀਤ ਸਿੰਘ ਇਹ ਨਹੀਂ ਚਾਹੁੰਦਾ ਸੀ ਕਿ ਉਹ ਪਿੰਡ ਵਾਪਿਸ ਆਏ । ਜਿਸ ਕਰਕੇ ਇਨ੍ਹਾਂ ਵਲੋਂ ਮਨਪ੍ਰੀਤ ਕੌਰ ਦਾ ਪੂਰੀ ਸਾਜਿਸ਼ ਰੱਚ ਕੇ ਕਤਲਕਰ ਦਿੱਤਾ ਸੀ । ਲੜਕੀ ਮਨਪ੍ਰੀਤ ਕੌਰ ਦਾ ਕਤਲ ਕਰਨ ਤੋਂ ਇੱਕ ਦਿਨ ਪਹਿਲਾਂ ਇਨ੍ਹਾਂ ਦੋਸ਼ੀਆਂ ਵਲੋਂ ਰੈਕੀ ਵੀ ਕੀਤੀ ਗਈ ਸੀ ਅਤੇ ਮਿਤੀ 22.04-2021 ਨੂੰਇਹ ਦੇ ਦੋਸ਼ੀ ਸਕਾਰਪਿਊ ਗੱਡੀ ਪਰ ਆਏ ਸਨ ਤਾਂ ਉਸ ਸਮੇਂ ਇਕਬਾਲ ਸਿੰਘ ਗੱਡੀ ਨੂੰ ਚਲਾ ਰਿਹਾ ਸੀ ਅਤੇ ਲੜਕੀ ਦਾ ਭਰਾ ਹਰਪ੍ਰੀਤ ਸਿੰਘ ਗੱਡੀ ਦੇ ਸਭ ਤੋਂਪਿੱਛੇ ਵਾਲੀ ਸੀਟ ਤੋਂ ਛੁਪ ਕੇ ਬੈਠਾ ਹੋਇਆ ਸੀ ਅਤੇ ਇਨ੍ਹਾਂ ਵਲੋਂ ਰਸਤੇ ਵਿੱਚ ਆਉਂਦੇ- ਦੋ – ਆਉਂਦੇ ਰਾਹਗੀਰ ਪਾਸੋਂ ਇੱਕ ਮੋਬਾਈਲ ਫੋਨ ਵੀ ਖੋਹਿਆ ਸੀ ਅਤੇ ਉਸਫੋਨ ਤੋਂ ਇਕਬਾਲ ਸਿੰਘ ਨੇ ਲੜਕੀ ਮਨਪ੍ਰੀਤ ਕੌਰ ਨੂੰ ਵਟਸਅੱਪ ਤੇ ਫੋਨ ਕੀਤਾ ਸੀ ਤਾਂ ਜੋ ਕਾਲ ਟਰੇਸ ਨਾ ਹੋ ਸਕੇ ) ਅਤੇ ਫੋਨ ਕਰਨ ਤੋਂ ਲੜਕੀ ਆਪਣੇ ਘਰ ਤੋਂਬਾਹਰ ਮੇਨ ਰੋਡ ਤੇ ਆ ਗਈ ਸੀ ਜੋ ਇਕਬਾਲ ਸਿੰਘ ਨੇ ਕਿਹਾ ਸੀ ਕਿ ਕੋਈ ਗੱਲ ਕਰਨੀ ਹੈ ਗੱਡੀ ਵਿੱਚ ਬੈਠ , ਜਦੋਂ ਲੜਕੀ ਪਿਛਲੀ ਸੀਟ ਪਰ ਬੈਠੀ ਤਾਂਇਕਬਾਲ ਨੇ ਗੱਡੀ ਚਲਾ ਲਈ ਅਤੇ ਮਨਪ੍ਰੀਤ ਕੋਰ ਦਾ ਭਰਾ ਹਰਪ੍ਰੀਤ ਸਿੰਘ ਜੋ ਮਗਰਲੀ ਸੀਟ ਪਰ ਛੁਪ ਕੇ ਬੈਠਾ ਸੀ , ਨੇ ਲੜਕੀ ਦੇ ਗੱਲ ਵਿੱਚ ਸਾਵਾ ਪਾ ਕੇ ਉਸਦਾ ਗਲਾ ਘੁੱਟ ਦਿੱਤਾ , ਜਦੋਂ ਲੜਕੀ ਬੇਹੋਸ਼ ਹੋ ਗਈ ਤਾਂ ਇਨ੍ਹਾਂ ਨੇ ਅੱਗੇ ਜਾ ਕੇ ਪਿੰਡ ਸੀਰੀ ਅੱਡੇ ਨਜਦੀਕ ਲੜਕੀ ਨੂੰ ਬਿਹੋਸ਼ੀ ਦੀ ਹਾਲਤ ਵਿੱਚ ਕਤਲ ਕਰ ਦਿੱਤਾਸੀ ਅਤੇ ਕਤਲ ਕਰਕੇ ਮੌਕਾ ਤੋਂ ਸਕਾਰਪਿਉ ਗੱਡੀ ਵਿੱਚ ਭੱਜ ਗਏ ਸੀ । ਪੁਛਗਿਛ ਤੇ ਦੋਸ਼ੀਆਂ ਨੇ ਇਹ ਵੀ ਗੱਡੀ ਵਿੱਚੋਂ ਬਾਹਰ ਲੈ ਗਏ ਅਤੇ ਦੋਸ਼ੀਆਂ ਨੇ ਆਪਣੇ32 ਬੋਰ ਦੇ ਰਿਵਾਲਵਰਾਂ ਨਾਲ ਕਰੀਬ 9/10 ਗੋਲੀਆਂ ਮਾਰ ਕੇ ਉਸ ਦਾ ਦੱਸਿਆ ਕਿ ਉਨ੍ਹਾਂ ਦੋਨਾਂ ਨੇ ਇਕਬਾਲ ਸਿੰਘ ਦੀ ਇਨੋਵਾ ਗੱਡੀ ਪਰ ਰੈਕੀ ਕੀਤੀ ਸੀ ਅਤੇਉਸ ਤੋਂ ਕਰੀਬ ਇੱਕ ਮਹੀਨਾ ਪਹਿਲਾਂ ਵੀ ਹਰਪ੍ਰੀਤ ਦੀ ਫਾਰਚੂਨ ਗੱਡੀ ਪਰ ਰੈਕੀ ਕੀਤੀ ਸੀ । ਦੋਸ਼ੀਆਂ ਪਾਸੋਂ ਰੇਕੀ ਕਰਨ ਸਮੇਂ ਵਰਤੀ ਗਈ ਇਨੋਵਾ ਗੱਡੀ , ਰਿਵਾਲਵਰ ਦੋਸ਼ੀ ਹਰਪ੍ਰੀਤ ਸਿੰਘ ਪਾਸੀਂ ਬਾਮਦ ਕਰ ਲਿਆ ਗਿਆ ਹੈ । ਇਥੇ ਇਹ ਵਰਨਣਯੋਗ ਹੈ ਕਿ ਦੋਸ਼ੀ ਵਾਰਦਾਤ ਵੇਲੇ ਵਾਰਚੂਨਰ ਗੱਡੀ ਅਤੇ ਕਤਲ ਕਰਨਸਮੇਂ ਵਰਤੀ ਗਈ ਸਕਉ ਡੀ ਅਤੇ ਵਾਰਦਾਤ ਸਮੇਂ ਵਰਤਿਆ ਗਿਆ ਇੱਕ ਵਰਤੀ ਗਈ ਚਿੱਟੇ ਰੰਗ ਦੀ ਸਕਾਰਪਿਉ ਨੰਬਰੀ ਕਿਸੇ ਤੋਂ ਮੰਗ ਕੇ ਲਿਆਏ ਸਨ ।ਦੋਸ਼ੀਆਂ ਨੂੰ ਇਲਾਕਾ ਮੈਜਿਸਟਰੇਟ ਦੇ ਪੋਸ ਕਰਕੇ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਤਫ਼ਤੀਸ਼ ਡੂੰਘਾਈ ਨਾਲ ਕੀਤੀ ਜਾ ਰਹੀ ਹੈ ।
ਬਰਫ਼ੀਲੇ ਤੁਫ਼ਾਨ ਚ ਜਖਮੀ ਫ਼ੌਜੀ ਜ਼ਿੰਦਗੀ ਦੀ ਜੰਗ ਹਾਰਿਆ।
ਗੁਰਦਾਸਪੁਰ 9 ਮਈ :- 25 ਅਪ੍ਰੈਲ ਨੂੰ, ਇਕ ਬਰਫ਼ੀਲੇ ਤੂਫਾਨ ਨਾਲ ਸਿਆਚਿਨ ਗਲੇਸ਼ਿਅਰ ਵਿਖੇ 21 ਪੰਜਾਬ…
ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਜਿੱਤੀ ਕੋਰੋਨਾ ਜੰਗ
ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਜੋ ਕਿ ਬੀਤੇ ਦਿਨੀ ਕੋਰੋਨਾ ਪਾਜੀਟਿਵ ਪਾਏ ਗਏ ਸਨ ਹੁਣ…
ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਲੜਕੀ ਦੀ ਮੌਤ ਤੇ ਲੜਕਾ ਜਖਮੀਂ
ਫਗਵਾੜਾ, 8 ਮਈ (ਰਮਨਦੀਪ) – ਫਗਵਾੜਾ ਗੁਰਾਇਆ ਮੁੱਖ ਜੀ.ਟੀ ਰੋਡ ‘ਤੇ ਜਮਾਲਪੁਰ ਨੇੜੇ ਬੀਤੀ ਸ਼ਾਮ ਅਣਪਛਾਤੇ…
ਪਾਸਪੋਰਟ ਦਫਤਰ ਦੀ ਤੀਸਰੀ ਮੰਜ਼ਿਲ ‘ਤੇ ਲੱਗੀ ਅੱਗ
ਜਲੰਧਰ, 8 ਮਈ – ਵੀਕੈਂਡ ਕਰਫਿਊ ਦੌਰਾਨ ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਂਕ ਨੇੜੇ ਪਾਸਪੋਰਟ ਦਫਤਰ ਦੀ ਤੀਸਰੀ ਮੰਜ਼ਿਲ ‘ਤੇ ਸਥਿਤ ਪੀ.ਐਨ.ਬੀਮੈਟਲਾਈਫ ਇੰਸ਼ੋਅਰੈਂਸ ਦਫਤਰ ਨੂੰ ਭਿਆਨਕ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਦਿਆ ਹੀ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਅੱਗ ਉੱਪਰਬੜੀ ਮੁਸ਼ੱਕਤ ਤੋਂ ਬਾਅਦ ਕਾਬੂ ਪਾਇਆ।ਅੱਗ ਵਿਚ ਕਿਸੇ ਕਿਸਮ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਅੱਗ ਕਾਰਨ ਪੂਰਾ ਦਫਤਰ ਧਮਾਕੇ ਨਾਲ ਸੜਕੇ ਸੁਆਹ ਹੋ ਗਿਆ।
ਫਗਵਾੜਾ ਚ ਭਿਆਨਕ ਹਾਦਸਾ 2 ਗੰਭੀਰ ਜਖਮੀ
ਫਗਵਾੜਾ, 8 ਮਈ ( ਰਮਨਦੀਪ ) :- ਬੀਤੀ ਸ਼ਾਮ ਫਗਵਾੜਾ-ਚੰਡੀਗੜ੍ਹ ਫਗਵਾੜਾ ਬਾਈਪਾਸ ਤੇ ਇਨੋਵਾ ਗੱਡੀ ਅਤੇ…
ਕਿਉ ਟਕਰਾਈ ਆਬੂਲੈਸ ਟੈਂਕਰ ਨਾਲ ,ਖੰਨਾ ਚ ਭਿਆਨਕ ਹਾਦਸਾ।
ਖੰਨਾ-ਕੋਰੋਨਾ ਮਰੀਜ ਨੂੰ ਦਿੱਲੀ ਤੋ ਅੰਮਿ੍ਰਤਸਰ ਛੱਡ ਵਾਪਸ ਦਿੱਲ੍ਹੀ ਜਾ ਰਹੀ ਐਬੂਲੈਸ ਜੀ ਟੀ ਰੋਡ ਨੈਸ਼ਨਲ…