ਫ਼ਿਰੋਜ਼ਪੁਰ, 28 ਦਸੰਬਰ – ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵੱਲੋਂ ਮੀਟਿੰਗ ਦੌਰਾਨ ਕਿਸਾਨਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਕਿਸਾਨਾਂ ਵੱਲੋਂ ਰੇਲਵੇ ਟਰੈਕ ਖਾਲੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਬੰਧੀ ਡੀ.ਆਰ.ਐਮ ਫ਼ਿਰੋਜ਼ਪੁਰ ਡਿਵੀਜ਼ਨ ਸੀਮਾ ਸ਼ਰਮਾ ਨੇ ਕਿਹਾ ਕਿ ਟਰੈਕ ਫਿਟਨਸ ਤੋਂ ਬਾਅਦ ਹੀ ਰੇਲ ਗੱਡੀਆ ਚਲਾਈਆਂ ਜਾ ਸਕਦੀਆਂ ਹਨ।ਰੇਲਵੇ ਦੀ ਕੋਸ਼ਿਸ਼ ਹੈ ਕਿ ਰੇਲ ਆਵਾਜਾਈ ਜਲਦ ਤੋਂ ਜਲਦ ਸ਼ੁਰੂ ਕੀਤੀ ਜਾਵੇ।