ਭਾਰਤ ‘ਚ ਓਮੀਕਰੋਨ ਦਾ ਕਹਿਰ ਜਾਰੀ, ਹੁਣ ਤੱਕ 781 ਮਾਮਲੇ ਆਏ ਸਾਹਮਣੇ

ਨਵੀਂ ਦਿੱਲੀ, 29 ਦਸੰਬਰ – ਭਾਰਤ ‘ਚ ਕੋਰੋਨਾ ਦਾ ਨਵਾਂ ਵੈਰੀਏਂਟ ਓਮੀਕਰੋਨ ਤੇਜੀ ਨਾਲ ਫੈਲ ਰਿਹਾ ਹੈ। ਸਿਹਤ ਮੰਤਰਾਲੇ ਅਨੁਸਾਰ ਦੇਸ਼ ਦੇ 21 ਰਾਜਾਂ ਵਿਚ ਓਮੀਕਰੋਨ ਫੈਲ ਚੁੱਕਾ ਹੈ ਤੇ ਦੇਸ਼ ਭਰ ‘ਚ ਹੁਣ ਤੱਕ ਓਮੀਕਰੋਨ ਦੇ 781 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ‘ਚੋਂ 241 ਮਰੀਜ਼ ਠੀਕ ਹੋ ਚੁੱਕੇ ਹਨ। ਓਮੀਕਰੋਨ ਦੇ ਸਭ ਤੋਂ ਵੱਧ 238 ਮਾਮਲੇ ਦਿੱਲੀ ‘ਚ ਸਾਹਮਣੇ ਆਏ ਹਨ, ਜਿਨ੍ਹਾਂ ‘ਚੋਂ 57 ਠੀਕ ਹੋ ਚੁੱਕੇ।ਦੂਸਰੇ ਨੰਬਰ ‘ਤੇ ਮਹਾਂਰਾਸ਼ਟਰ ਹੈ, ਜਿੱਥੇ ਕਿ ਓਮੀਕਰੋਨ ਦੇ 167 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਇਨ੍ਹਾਂ ‘ਚੋਂ 72 ਠੀਕ ਵੀ ਹੋ ਚੁੱਕੇ ਹਨ।

Leave a Reply

Your email address will not be published. Required fields are marked *