ਚੰਡੀਗੜ੍ਹ, 1 ਜਨਵਰੀ – ਪੰਜਾਬ ਸਰਕਾਰ ਵੱਲੋਂ ਨਵੇਂ ਸਾਲ ਦੇ ਪਹਿਲੇ ਦਿਨ ਕਈ ਪੁਲਿਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। ਜਿਨ੍ਹਾਂ ਪੁਲਿਸ ਅਫਸਰਾਂ ਦਾ ਤਬਾਦਲਾ ਹੋਇਆ ਹੈ, ਉਨ੍ਹਾਂ ‘ਚ ਐੱਸ.ਐੱਸ.ਪੀ ਕਪੂਰਥਲਾ ਹਰਕਮਲਪ੍ਰੀਤ ਸਿੰਘ ਖੱਖ ਦਾ ਨਾਂਅ ਸ਼ਾਮਿਲ ਹੈ, ਜਿਨ੍ਹਾਂ ਨੂੰ AIG Counter intelligence Punjab ਚੰਡੀਗੜ੍ਹ ਲਗਾਇਆ ਗਿਆ ਹੈ।ਉਨ੍ਹਾਂ ਦੀ ਥਾਂ IPS Dayama Harish Omprakash ਨੂੰ ਐੱਸ.ਐੱਸ.ਪੀ ਕਪੂਰਥਲਾ ਲਗਾਇਆ ਗਿਆ ਹੈ।ਇਸ ਤੋਂ ਇਲਾਵਾ ਐੱਸ.ਐੱਸ.ਪੀ ਖੰਨਾ ਬਲਵਿੰਦਰ ਸਿੰਘ ਦਾ ਵੀ ਤਬਾਦਲਾ ਹੋ ਗਿਆ ਹੈ ਜੋ ਕਿ 29 ਦਿਨ ਪਹਿਲਾਂ ਹੀ ਐੱਸ.ਐੱਸ.ਪੀ ਖੰਨਾ ਲਗਾਏ ਗਏ ਸਨ। ਸੂਤਰਾਂ ਦੀ ਮੰਨੀਏ ਤਾਂ ਉਨ੍ਹਾਂ ਦੇ ਕਾਰਗੁਜ਼ਾਰੀ ਤੋਂ ਡੀ.ਜੀ.ਪੀ ਖੁਸ਼ ਨਹੀਂ ਸਨ।