ਨਵੀਂ ਦਿੱਲੀ, 1 ਜਨਵਰੀ – ਨਵੇਂ ਸਾਲ ਦੇ ਪਹਿਲੇ ਦਿਨ ਤੇਲ ਕੰਪਨੀਆਂ ਨੇ ਗ੍ਰਾਹਕਾਂ ਨੂੰ ਖੁਸ਼ੀ ਦਿੰਦੇ ਹੋਏ ਵਪਾਰਕ ਐੱਲ.ਪੀ.ਜੀ ਸਿਲੰਡਰ ਦੀਆਂ ਕੀਮਤਾਂ ’ਚ 102.50 ਰੁਪਏ ਕਟੌਤੀ ਕੀਤੀ ਹੈ। ਘਟੀਆਂ ਕੀਮਤਾਂ 1 ਜਨਵਰੀ 2022 ਤੋਂ ਲਾਗੂ ਹੋਣਗੀਆਂ। ਹਾਲਾਂਕਿ ਘਰੇਲੂ ਗੈਸ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦੱਸ ਦਈਏ ਕਿ 1 ਦਸੰਬਰ 2021 ਨੂੰ ਵਪਾਰਕ ਐੱਲ.ਪੀ.ਜੀ ਸਿਲੰਡਰ ਦੀ ਕੀਮਤ 103.50 ਰੁਪਏ ਵਧਾਈ ਗਈ ਸੀ।