ਚੰਡੀਗੜ੍ਹ, 25 ਜਨਵਰੀ – ਸੈਂਕੜੇ ਗੀਤ ਸਰੋਤਿਆਂ ਦੀ ਝੋਲੀ ‘ਚ ਪਾਉਣ ਵਾਲੇ ਪ੍ਰਸਿੱਧ ਪੰਜਾਬੀ ਗੀਤਕਾਰ ਦੇਵ ਥਰੀਕਿਆ ਵਾਲੇ ਦਾ ਅੱਜ ਦਿਲ ਦੀ ਧੜਕਣ ਰੁਕਣ ਨਾਲ ਦੇਹਾਂਤ ਹੋ ਗਿਆ। ਉਹ 83 ਸਾਲਾਂ ਦੇ ਸਨ ਤੇ ਉਨ੍ਹਾਂ ਦਾ ਅਸਲੀ ਨਾਂਅ ਹਰਦੇਵ ਸਿੰਘ ਸੀ, ਪਰੰਤੂ ਪੰਜਾਬੀ ਸੰਗੀਤ ਜਗਤ ਵਿਚ ਉਨ੍ਹਾਂ ਨੂੰ ਦੇਵਥਰੀਕਿਆ ਵਾਲੇ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। ਕੁਲਦੀਪ ਮਾਣਕ ਵੱਲੋਂ ਗਾਇਆ ਗੀਤ ‘ਮਾਂ ਹੁੰਦੀ ਐ ਮਾਂ, ਓ ਦੁਨੀਆ ਵਾਲਿਓ’ ਤੋਂ ਇਲਾਵਾ ਦੇਵ ਥਰੀਕੇ ਵਾਲਾ ਵੱਲੋਂ ਲਿਖੇ ਅਨੇਕਾਂ ਗੀਤ ਕਾਫੀ ਮਕਬੂਲ ਹੋਏ ਸਨ ਜੋ ਕਿ ਪੰਜਾਬੀ ਗੀਤਕਾਰੀ ਦੇ ਬਾਬਾ ਬੋਹੜ ਮੰਨੇ ਜਾਂਦੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਥਰੀਕੇ ਦੇ ਸ਼ਮਸ਼ਾਘਾਟ ਵਿਖੇ ਦੁਪਹਿਰ 2 ਵਜੇ ਕੀਤਾ ਜਾਵੇਗਾ।