ਮੁੰਬਈ, 25 ਜਨਵਰੀ – ਮਹਾਂਰਾਸ਼ਟਰ ਦੇ ਵਰਧਾ ਵਿਖੇ ਹੋਏ ਭਿਆਨਕ ਸੜਕ ਹਾਦਸੇ ਵਿਚ ਸਵਾਂਗੀ ਮੇਘਾ ਮੈਡੀਕਲ ਕਾਲਜ ਵਿਚ ਪੜ ਰਹੇ 7 ਵਿਦਿਆਰਥੀਆਂ ਦੀ ਮੌਤ ਹੋ ਗਈ। ਮਰਨ ਵਾਲਿਆ ‘ਚ ਤਿਰੋਡਾ ਤੋਂ ਭਾਜਪਾ ਵਿਧਾਇਕ ਵਿਜੇ ਰਿਹਾਂਗਦਾਲੇ ਦਾ ਬੇਟਾ ਅਵਿਸ਼ਕਾਰ ਰਹਾਂਗਦਾਲੇ ਵੀ ਸ਼ਾਮਿਲ ਹੈ।ਦੇਰ ਰਾਤ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਮੈਡੀਕਲ ਵਿਦਿਆਰਥੀ ਯਵਤਮਾਲ ਵਿਖੇ ਜਨਮ ਦਿਨ ਪਾਰਟੀ ਤੋਂ ਕਾਰ ਵਿਚ ਸਵਾਰ ਹੋ ਕੇ ਵਾਪਿਸ ਸਵਾਂਗੀ ਮੇਘੇ ਨੂੰ ਜਾ ਰਹੇ ਸਨ ਕਿ ਰਸਤੇ ਵਿਚ ਸੇਲਸੁਰਾ ਪੁਲ ਤੋਂ ਲੰਘਦੇ ਸਮੇਂ ਜੰਗਲੀ ਜਾਨਵਰ ਕਾਰ ਦੇ ਅੱਗੇ ਆ ਗਿਆ ਤੇ ਉਸ ਨੂੰ ਬਚਾਉਂਦੇ ਹੋਏ ਕਾਰ ਚਾਲਕ ਕਾਰ ਤੋਂ ਸੰਤੁਲਨ ਗੁਆ ਬੈਠਾ ਤੇ ਕਾਰ ਬੇਕਾਬੂ ਹੋ ਕੇ ਰੇਲਿੰਗ ਨਾਲ ਟਕਰਾਉਣ ਤੋਂ ਬਾਅਦ ਪੁਲ ਤੋਂ ਹੇਠਾਂ ਜਾ ਡਿੱਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ਉੱਪਰ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆ ਪ੍ਰਧਾਨ ਮੰਤਰੀ ਰਾਹਤ ਫੰਡ ‘ਚੋਂ ਮ੍ਰਿਤਕਾਂ ਨੂੰ 2-2 ਲੱਖ ਅਤੇ ਜਖਮੀਆਂ ਲਈ 50000 ਰੁਪਏ ਐਕਸਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ।