Minsk, 28 ਫਰਵਰੀ – ਰੂਸ ਅਤੇ ਯੂਕਰੇਨ ਵਿਚਕਾਰ ਲੜਾਈ ਬੰਦ ਹੋਵੇਗੀ ਜਾਂ ਨਹੀਂ, ਇਸ ਦਾ ਫੈਸਲਾ ਅੱਜ ਦੁਪਹਿਰ ਤੱਕ ਹੋਵੇਗਾ। ਦਰਅਸਲ ਰੂਸ ਅਤੇ ਯੂਕਰੇਨ ਵਿਚਕਾਰ ਬੇਲਾਰੂਸ ਵਿਖੇ ਅੱਜ ਗੱਲਬਾਤ ਹੋਣ ਜਾ ਰਹੀ ਹੈ। ਭਾਰਤੀ ਸਮੇਂ ਅਨੁਸਾਰ ਇਹ ਮੀਟਿੰਗ ਦੁਪਹਿਰ 3.30 ਵਜੇ ਹੋਵੇਗੀ। ਬੇਲਾਰੂਸ ਦੇ ਵਿਦੇਸ਼ ਮੰਤਰਾਲੇ ਨੇ ਟਵੀਟ ਕਰ ਜਾਣਕਾਰੀ ਸਾਂਝੀ ਕੀਤੀ ਕਿ ਰੂਸ-ਯੂਕਰੇਨ ਵਿਚਕਾਰ ਮੀਟਿੰਗ ਲਈ ਮੰਚ ਤਿਆਰ ਕੀਤਾ ਜਾ ਚੁੱਕਾ ਹੈ। ਹੁਣ ਸਿਰਫ ਦੋਵਾਂ ਦੇਸ਼ਾਂ ਦੇ ਵਫਦ ਦਾ ਇੰਤਜ਼ਾਰ ਹੈ।