ਚੰਡੀਗੜ੍ਹ, 19 ਮਾਰਚ – ਪੰਜਾਬ ਕੈਬਨਿਟ ‘ਚ ਜਗ੍ਹਾ ਨਾ ਮਿਲਣ ‘ਤੇ ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਹੋ ਸਕਦਾ ਹੈ ਕਿ ਮੇਰੀ ਕਾਰਗੁਜ਼ਾਰੀ ਵਿਚ ਕੋਈ ਕਮੀ ਹੋਵੇ। ਮੈਂ ਪਾਰਟੀ ਦਾ ਛੋਟਾ ਤੇ ਨਿਮਾਣਾ ਵਰਕਰ ਹਾਂ ਤੇ ਮੈਂ ਅਹੁਦਿਆ ਦੀ ਰੇਸ ‘ਚ ਨਹੀਂ। ਜਿੰਨੀਆਂ ਵੱਡੀਆਂ ਚੁਣੌਤੀਆਂ ਹਨ, ਉੱਨੇ ਵੱਡੇ ਮੌਕੇ ਹਨ।ਮੈਂ ਕੰਮ ਕਰਨ ‘ਤੇ ਵਿਸ਼ਵਾਸ਼ ਰੱਖਦਾ ਹਾਂ ਤੇ ਜੋ ਵੀ ਕਮੀਆਂ ਹਨ ਉਨ੍ਹਾਂ ਨੂੰ ਦੂਰ ਕਰਾਂਗਾ।