ਚੰਡੀਗੜ੍ਹ, 21 ਮਾਰਚ – ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦਾ ਹੁਣ ਲਾਈਵ ਟੈਲੀਕਾਸਟ ਹੋਵੇਗਾ। ਇਸ ਦਾ ਐਲਾਨ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ‘ਚ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਭਾ ਬਾਰੇ ਲੋਕਾਂ ਨੂੰ ਜਾਣਨ ਦਾ ਪੂਰਾ ਹੱਕ ਹੈ, ਇਸ ਲਈ ਵਿਧਾਨ ਸਭਾ ਦੀ ਕਾਰਵਾਈ ਦਾ ਹੁਣ ਲਾਈਵ ਟੈਲੀਕਾਸਟ ਹੋਵੇਗਾ।