ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤਾ ਮੋੜਵਾਂ ਜਵਾਬ

ਗਿੱਦੜਬਾਹਾ, 22 ਮਾਰਚ – ਕਾਂਗਰਸ ਦੇ ਵਿਧਾਇਕ ਅਤੇ ਸਾਬਕਾ ਟਰਾਂਸਪੋਰਟ ਮੰਤਰੀ ਪੰਜਾਬ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੋੜਵਾਂ ਜਵਾਬ ਦਿੱਤਾ ਹੈ। ਆਪਣੇ ਟਵੀਟ ਵਿਚ ਰਾਜਾ ਵੜਿੰਗ ਨੇ ‘ਆਪ’ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪੁਰਾਣਾ ਟਵੀਟ ਸਾਂਝਾ ਕਰਦੇ ਹੋਏ ਕਿਹਾ ਕਿ ਪਿਆਰੇ ਭਗਵੰਤ ਮਾਨ ਜੀ ਅੱਧਾ ਗਿਆਨ ਬਿਨ੍ਹਾਂ ਗਿਆਨ ਨਾਲ਼ੋਂ ਵੱਧ ਖਤਰਨਾਕ ਹੈ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ 27 ਸਤੰਬਰ ਨੂੰ ਹੈ, ਜਿਹਾ ਕਿ ਕੇਜਰੀਵਾਲ ਜੀ ਨੇ ਕਿਹਾ ਜਾਂ 28 ਸਤੰਬਰ ਨੂੰ ਹੈ, ਜੋ ਕਿ ਤੁਸੀ ਅੱਜ ਵਿਧਾਨ ਸਭਾ ਵਿਚ ਕਿਹਾ ਹੈ। ਤੁਹਾਡੇ ਦੋਵਾਂ ‘ਚੋਂ ਕੌਣ ਸਹੀ ਹੈਮ ਤੁਸੀ ਜਾਂ ਕੇਜਰੀਵਾਲ ਜੀ? ਦੱਸਣਯੋਗ ਹੈ ਕਿ ਭਗਵੰਤ ਮਾਨ ਨੇ ਅੱਜ ਵਿਧਾਨ ਸਭਾ ਵਿਚ ਖੜੇ ਹੋ ਕੇ ਰਾਜਾ ਵੜਿੰਗ ਨੂੰ ਪੁੱਛਿਆ ਸੀ ਕਿ ਭਗਤ ਸਿੰਘ ਦਾ ਜਨਮ ਦਿਨ ਕਦੋਂ ਹੈ। ਇਸ ‘ਤੇ ਰਾਜਾ ਵੜਿੰਗ ਨੇ ਨਾਂਹ ਵਿਚ ਸਿਰ ਹਿਲਾਉਂਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੂੰ ਪਤਾ ਨਹੀਂ ਹੈ।

Leave a Reply

Your email address will not be published. Required fields are marked *