ਜ਼ਹਿਰੀਲੀਆਂ ਟੌਫੀਆਂ ਖਾਣ ਨਾਲ 4 ਬੱਚਿਆ ਦੀ ਮੌਤ

ਲਖਨਊ, 23 ਮਾਰਚ – ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ‘ਚ ਪੈਂਦੇ ਥਾਣਾ ਕਸਾਯਾ ਅਧੀਨ ਆਉਂਦੇ ਕੁਦਵਾ ਉਰਫ ਦਿਲੀਪਨਗਰ ਦੇ ਲਾਠੂਰ ਟੋਲਾ ਵਿਖੇ ਅੱਜ ਸਵੇਰੇ ਜ਼ਹਿਰੀਲੀਆਂ ਟੌਫੀਆਂ ਖਾਣ ਨਾਲ ਇੱਕੋ ਪਰਿਵਾਰ ਦੇ 4 ਮਾਸੂਮ ਬੱਚਿਆ ਦੀ ਮੌਤ ਹੋ ਗਈ।ਮਰਨ ਵਾਲਿਆਂ ਵਿਚ 2 ਬੱਚੇ ਅਤੇ 2 ਬੱਚੀਆਂ ਸ਼ਾਮਿਲ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਟੌਫੀਆ ਜ਼ਹਿਰੀਲੀਆਂ ਸਨ, ਕਿਉਂਕਿ ਇਨ੍ਹਾਂ ਦੇ ਰੈਪਰਾਂ ਉੱਪਰ ਬੈਠੀਆਂ ਮੱਖੀਆਂ ਵੀ ਮਰ ਗਈਆਂ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਆਨਾਥ ਨੇ ਨੋਟਿਸ ਲੈਂਦੇ ਹੋਏ ਪੀੜਤ ਪਰਿਵਾਰ ਦੀ ਮਦਦ ਕਰਨ ਦੇ ਨਾਲ ਨਾਲ ਜਾਂਚ ਦੇ ਹੁਕਮ ਦਿੱਤੇ ਹਨ।

Leave a Reply

Your email address will not be published. Required fields are marked *