ਅੰਬਾਲਾ, 2 ਅਪ੍ਰੈਲ – ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਬੱਚਾ ਪਾਰਟੀ ਹੈ। ਉਨ੍ਹਾਂ ਨੂੰ ਮੁੱਦਿਆ ਦੀ ਪੂਰੀ ਜਾਣਕਾਰੀ ਨਹੀਂ ਹੈ। ਚੰਡੀਗੜ੍ਹ ਇੱਕਲੌਤਾ ਮੁੱਦਾ ਨਹੀਂ, ਇਸ ਨਾਲ ਜੁੜੇ ਕਈ ਹੋਰ ਮੁੱਦੇ ਵੀ ਹਨ ਜਿਵੇਂ ਕਿ ਐੱਸ.ਵਾਈ.ਐਲ, ਹਿੰਦੀ ਭਾਸ਼ਾ ਬੋਲਣ ਵਾਲੇ ਏਰੀਏ। ਇਨ੍ਹਾਂ ਮੁੱਦਿਆ ਉੱਤੇ ਉਨ੍ਹਾਂ (ਭਗਵੰਤ ਮਾਨ) ਨੇ ਕੁੱਝ ਨਹੀਂ ਕਿਹਾ। ਹੁਣ ਇਨ੍ਹਾਂ ਸਾਰਿਆ ਮੁੱਦਿਆ ਦਾ ਫੈਸਲਾ ਹੋਵੇਗਾ, ਕਿਸੇ ਇੱਕ ਮੁੱਦੇ ਦਾ ਨਹੀਂ।