ਇਸਲਾਮਾਬਾਦ, 3 ਅਪ੍ਰੈਲ – ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਖਿਲਾਫ ਬੇਭਰੋਸਗੀ ਮਤੇ ‘ਤੇ ਵੋਟਿੰਗ ਹੋਣੀ ਸੀ, ਪਰੰਤੂ ਵੋਟਿੰਗ ਤੋਂ ਪਹਿਲਾਂ ਹੀ ਬੇਭਰੋਸਗੀ ਪ੍ਰਸਤਾਵ ਖਾਰਿਜ ਹੋ ਗਿਆ ਹੈ। ਪਾਕਿਸਤਾਨ ਸੰਸਦ ਦੇ ਡਿਪਟੀ ਸਪੀਕਰ ਨੇ ਪ੍ਰਸਤਾਵ ਖਾਰਿਜ ਕਰਦੇ ਹੋਏ ਵਿਦੇਸ਼ ਸਾਜ਼ਿਸ਼ ਦਾ ਸ਼ੱਕ ਜਤਾਇਆ ਹੈ। ਪ੍ਰਸਤਾਵ ਖਾਰਿਜ ਹੋਣ ਤੋਂ ਬਾਅਦ ਪਾਕਿਸਤਾਨੀ ਸੰਸਦ ਦੀ ਕਾਰਵਾਈ ਮੁਲਤਵੀ ਹੋ ਗਈ ਹੈ।