ਇਸਲਾਮਾਬਾਦ, 3 ਅਪ੍ਰੈਲ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਖਿਲਾਫ ਬੇਭਰੋਸਗੀ ਪ੍ਰਸਤਾਵ ਖਾਰਿਜ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਰਾਸ਼ਟਰਪਤੀ ਪਾਸੋਂ ਸੰਸਦ ਭੰਗ ਕਰਨ ਦੀ ਸਿਫਾਰਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਜਨਤਾ ਫੈਸਲਾ ਕਰੇ ਕਿ ਉਹ ਕਿਸ ਨੂੰ ਚਾਹੁੰਦੀ ਹੈ। ਮੇਰੇ ਖਿਲਾਫ ਸਾਜ਼ਿਸ਼ ਕੀਤੀ ਗਈ ਹੈ ਤੇ ਵਿਰੋਧੀ ਧਿਰ ਗੱਦਾਰੀ ਕਰ ਰਿਹਾ ਸੀ।